‘ਬੈਸਟ ਫਿੱਟ ਪਲਾਨ’ ‘ਚ ਮੂਵ ਕਰ ਦਿੱਤਾ

ਨਵੀਂ ਦਿੱਲੀ:

ਕੁਝ ਸਮਾਂ ਪਹਿਲਾਂ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਨੇ ਸਭ ਕੇਬਲ ਤੇ ਡੀਟੀਐਚ ਆਪਰੇਟਰਾਂ ਲਈ ਨਵੇਂ ਨਿਯਮ ਜਾਰੀ ਕੀਤੇ ਸੀ। ਇਸ ਨਿਯਮ ਤਹਿਤ ਸਭ ਗਾਹਕਾਂ ਨੂੰ ਉਨ੍ਹਾਂ ਦਾ ਟੈਲੀਵਿਜ਼ਨ ਸਬਸਕ੍ਰਿਪਸ਼ਨ ਪੈਕ ਚੁਣਨ ਦਾ ਮੌਕਾ ਦਿੱਤਾ ਗਿਆ ਹੈ। ਇਸ ਲਈ 31 ਮਾਰਚ ਆਖਰੀ ਤਾਰੀਖ ਮੁਕੱਰਰ ਕੀਤੀ ਗਈ ਸੀ। ਹੁਣ ਜਿਨ੍ਹਾਂ ਨੇ ਆਪਣਾ ਪੈਕ ਨਹੀਂ ਚੁਣਿਆ ਉਨ੍ਹਾਂ ਦਾ ਪਲਾਨ ‘ਬੈਸਟ ਫਿੱਟ ਪਲਾਨ’ ‘ਚ ਮੂਵ ਕਰ ਦਿੱਤਾ ਜਾਵੇਗਾ। ਇਸ ਲਈ 153 ਰੁਪਏ ਦੇਣੇ ਪੈਣਗੇ। ਇਸ ਦੇ ਨਾਲ ਹੀ 100 ਫਰੀ ਚੈਨਲ ਵੀ ਦੇਖਣ ਨੂੰ ਮਿਲਣਗੇ। ਇਸ ਪਲਾਨ ‘ਚ ਟਰਾਈ ਨੇ ਆਪਰੇਟਰਾਂ ਨੂੰ ਗਾਹਕਾਂ ਦੇ ਮੌਜੂਦਾ ਪਲਾਨ ਦੇ ਨੇੜੇ ਹੀ ਰੱਖਣ ਨੂੰ ਕਿਹਾ ਹੈ। ਉਹ ਮਾਈਗ੍ਰੇਟ ਕਰਨ ਤੋਂ ਬਾਅਦ ਗਾਹਕਾਂ ਤੋਂ ਵੱਧ ਪੈਸੇ ਨਹੀਂ ਲੈ ਸਕਦੇ।

  • Topics :

Related News