ਹਰ ਦਿਨ ਵੱਖ-ਵੱਖ ਮੰਚਾਂ ਤੋਂ ਉੱਭਰ ਰਹੇ ਨਵੇਂ ਹੁਨਰ ਕਰਕੇ ਫਿਲਮੀ ਉਦਯੋਗ ਦਾ ਹਿਸਾਬ-ਕਿਤਾਬ ਪੂਰੀ ਤਰ੍ਹਾਂ ਬਦਲ ਗਿਆ

Jul 01 2019 03:01 PM

ਮੁੰਬਈ:

ਅਦਾਕਾਰ ਤੇ ਗਾਇਕ ਦਿਲਜੀਤ ਦੁਸਾਂਝ ਨੇ ਕਿਹਾ ਹੈ ਕਿ ਹਰ ਦਿਨ ਵੱਖ-ਵੱਖ ਮੰਚਾਂ ਤੋਂ ਉੱਭਰ ਰਹੇ ਨਵੇਂ ਹੁਨਰ ਕਰਕੇ ਫਿਲਮੀ ਉਦਯੋਗ ਦਾ ਹਿਸਾਬ-ਕਿਤਾਬ ਪੂਰੀ ਤਰ੍ਹਾਂ ਬਦਲ ਗਿਆ ਹੈ। ਸਟਾਰ ਸਿਸਟਮ ਖ਼ਤਮ ਹੋ ਰਿਹਾ ਹੈ ਤੇ ਕਲਾਕਾਰਾਂ ਲਈ ਥਾਂ ਬਣ ਰਹੀ ਹੈ। ਦਿਲਜੀਤ ਨੇ ਕਿਹਾ ਕਿ ਅੱਜ 'ਸਟਾਰ' ਦੀ ਪ੍ਰੀਭਾਸ਼ਾ ਬਦਲ ਗਈ ਹੈ। ਉਸ ਨੇ ਕਿਹਾ ਕਿ ਉਸ ਦੇ ਘਰ ਵਿੱਚ ਉਸ ਨੂੰ ਕੋਈ ਵੀ ਸਟਾਰ ਵਾਂਗੂ ਨਹੀਂ ਵੇਖਦਾ। ਉਹ ਘੱਟੋ-ਘੱਟ ਆਪਣੀ ਮਾਂ ਬਾਰੇ ਜਾਣਦਾ ਹੈ ਜੋ ਉਸ ਨੂੰ ਅਜਿਹੀ ਤਰ੍ਹਾਂ ਨਹੀਂ ਵੇਖਦੀ। ਦੂਜਿਆਂ ਬਾਰੇ ਨਹੀਂ ਪਤਾ। ਉਸ ਨੇ ਕਿਹਾ ਕਿ ਲੋਕ ਤੁਹਾਨੂੰ ਇੱਕ ਕਲਾਕਾਰ ਵਜੋਂ ਪਸੰਦ ਕਰਨਗੇ ਤੇ ਇਸੇ ਲਈ ਤੁਹਾਡਾ ਸਨਮਾਨ ਕਰਨਗੇ, ਨਾ ਕਿ ਇਸ ਲਈ ਕਿ ਤੁਸੀਂ ਇੱਕ ਸਟਾਰ ਹੋ। ਉਸ ਨੇ ਕਿਹਾ ਕਿ ਅੱਜ ਕੁਝ ਹੀ ਸਟਾਰ ਹਨ, ਕਲਾਕਾਰ ਜ਼ਿਆਦਾ ਹਨ ਤੇ ਇਹ ਬਹੁਤ ਚੰਗੀ ਗੱਲ ਹੈ।

  • Topics :

Related News