24 MH-60 ‘ਰੋਮੀਓ’ ਸੀ ਹੌਕ ਹੈਲੀਕੌਪਟਰ ਵੇਚਣ ਦਾ ਸੌਦਾ ਤੈਅ

ਨਵੀਂ ਦਿੱਲੀ:

ਅਮਰੀਕਾ ਨੇ 2.4 ਅਰਬ ਡਾਲਰ ਦੀ ਕੀਮਤ ‘ਤੇ ਭਾਰਤ ਨੂੰ 24 MH-60  ‘ਰੋਮੀਓ’ ਸੀ ਹੌਕ ਹੈਲੀਕੌਪਟਰ ਵੇਚਣ ਦਾ ਸੌਦਾ ਤੈਅ ਕੀਤਾ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਇਸ ਦੀ ਜਾਣਕਾਰੀ ਦਿੱਤੀ। ਭਾਰਤ ਨੂੰ ਪਿਛਲੇ ਇੱਕ ਦਹਾਕੇ ਤੋਂ ਇਨ੍ਹਾਂ ਹੈਲੀਕਾਪਟਰਾਂ ਦੀ ਲੋੜ ਸੀ। ਲੌਕਹੀਡ ਮਾਰਟਿਨ ਵੱਲੋਂ ਬਣਾਏ ਇਹ ਹੈਲੀਕਾਪਟਰ ਪਨਡੁੱਬੀਆਂ ‘ਤੇ ਨਿਸ਼ਾਨਾਂ ਸਾਧਨ ਦੀ ਤਾਕਤ ਰੱਖਦਾ ਹੈ। ਇਹ ਹੈਲੀਕਾਪਟਰ ਸਮੁਦਰ ‘ਚ ਤਲਾਸ਼ ਅਤੇ ਬਚਾਅ ਕਾਰਜਾਂ ‘ਚ ਵੀ ਸਹਾਇਕ ਹੈ। ਟਰੰਪ ਪ੍ਰਸਾਸ਼ਨ ਨੇ ਮੰਗਲਵਾਰ ਨੂੰ ਕਾਂਗਰਸ ‘ਚ 24 MH-60 ‘ਰੋਮੀਓ’ ਸੀ-ਹੌਕ ਹੈਲੀਕੌਪਟਰ ਵੇਚਣ ਦੀ ਮੰਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਹੈਲੀਕਾਪਟਰਾਂ ਦੀ ਡੀਲ 2.4 ਅਰਬ ਡਾਲਰ ਦੀ ਹੋਵੇਗੀ। ਇਸ ਦੇ ਨਾਲ ਹੀ ਇਨ੍ਹਾਂ ਹੈਲੀਕਾਪਟਰਾਂ ਨਾਲ ਭਾਰਤ ਨੂੰ ਕੁਝ ਖ਼ਤਰਿਆਂ ਤੋਂ ਨਜਿੱਠਣ ‘ਚ ਮਦਦ ਮਿਲੇਗੀ। ਭਾਰਤ ਨੂੰ ਇਨ੍ਹਾਂ ਹੈਲੀਕਾਪਟਰਾਂ ਨੂੰ ਆਪਣੇ ਹਥਆਿਰਬੰਦ ਤਾਕਤਾਂ ‘ਚ ਸ਼ਾਮਲ ਕਰਨ ਚ’ ਵੀ ਕੋਈ ਪਰੇਸ਼ਾਨੀ ਨਹੀ ਹੋਵੇਗੀ। ਮਾਹਰਾਂ ਮੁਤਾਬਕ ਹਿੰਦ ਮਹਾਸਾਗਰ ‘ਚ ਚੀਨ ਦੇ ਰਵਈਏ ਦੇ ਮੱਦੇਨਜ਼ਰ ਭਾਰਤ ਲਈ ਇਹ ਹੈਲੀਕਾਪਟਰ ਜ਼ਰੂਰੀ ਹਨ।

  • Topics :

Related News