ਅਪਾਚੇ ਹੈਲੀਕਾਪਟਰਾਂ ਨੂੰ ਪਾਕਿ ਸਰਹੱਦ ਦੇ ਸਭ ਤੋਂ ਨੇੜੇ ਸਥਿਤ ਏਅਰਬੇਸ ‘ਤੇ ਤਾਇਨਾਤ ਕਰਨ ਦਾ ਫੈਸਲਾ

Aug 29 2019 04:11 PM

ਪਠਾਨਕੋਟ:

ਭਾਰਤ ਦੇ ਪਾਕਿਸਤਾਨ ਵਿਚਾਲੇ ਮੌਜੂਦਾ ਤਣਾਅ ਦੇ ਮੱਦੇਨਜ਼ਰ ਪਠਾਨਕੋਟ ਏਅਰਬੇਸ ਦੇ ਰਣਨੀਤਕ ਮਹੱਤਵ ਨੂੰ ਵੇਖਦੇ ਹੋਏ ਅਪਾਚੇ ਹੈਲੀਕਾਪਟਰਾਂ ਨੂੰ ਪਾਕਿ ਸਰਹੱਦ ਦੇ ਸਭ ਤੋਂ ਨੇੜੇ ਸਥਿਤ ਏਅਰਬੇਸ ‘ਤੇ ਤਾਇਨਾਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਅਮਰੀਕਨ ਅਪਾਚੇ ਏਐਚ 64-ਈ ਹੈਲੀਕਾਪਟਰ ਪਠਾਨਕੋਟ ਏਅਰਬੇਸ ‘ਤੇ 3 ਸਤੰਬਰ ਤੋਂ ਤਾਇਨਾਤ ਕੀਤੇ ਜਾਣਗੇ। ਰੱਖਿਆ ਮੰਤਰਾਲਾ ਇਸ ਲਈ ਲੌਂਚਿੰਗ ਸਮਾਰੋਹ ਵੀ ਕਰੇਗਾ, ਜਿਸ ‘ਚ ਰੱਖਿਆ ਮੰਤਰੀ ਰਾਜਨਾਥ ਸਿੰਘ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸ਼ਾਮਲ ਹੋਣਗੇ। ਇਸੇ ਦਿਨ ਭਾਰਤੀ ਸੈਨਾ ਦੇ ਜਾਂਬਾਜ਼ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਪਠਾਨਕੋਟ ਏਅਰਬੇਸ ‘ਤੇ ਮਿੱਗ-21 ਉਡਾਉਣਗੇ ਤਾਂ ਜੋ ਏਅਰਬੇਸ ਦੀ ਆਲੋਚਨਾ ਕਰਨ ਵਾਲਿਆਂ ਨੂੰ ਜਵਾਬ ਮਿਲ ਸਕੇ। ਅਪਾਚੇ ਦੀ ਪਹਿਲੀ ਖੇਪ ਇਸੇ ਜੁਲਾਈ ਮਹੀਨੇ ‘ਚ ਗਾਜ਼ੀਆਬਾਦ ਦੇ ਹਿੰਡਨ ਏਅਰਬੇਸ ਪਹੁੰਚੀ ਸੀ। ਪਠਾਨਕੋਟ ‘ਚ ਤਾਇਨਾਤ ਅਪਾਚੇ ਦੇ ਸਕਵਾਡ੍ਰਨ ਕਮਾਂਡਰ ਗਰੁੱਪ ਕੈਪਟਨ ਐਮ ਸ਼ਾਇਲੂ ਹੋਣਗੇ। ਮਾਰਕ ਸ਼ਕਤੀ ਵਾਲਾ ਅਪਾਚੇ ਹੈਲੀਕਾਪਟਰ ਅਮਰੀਕਾ ਤੇ ਇਜ਼ਰਾਇਲੀ ਏਅਰਫੋਰਸ ‘ਚ ਤਾਇਨਾਤ ਹੈ। ਇਸ ‘ਚ 1200 ਰਾਉਂਡ ਫਾਇਰ ਕਰਨ ਵਾਲੀ 30 ਐਮਐਮ ਮਸ਼ੀਨ ਹਨ ਤੇ ਐਂਟੀ ਟੈਂਕ ਮਿਸਾਈਲ ਨਾਲ ਲੈਸ ਹੈ।    

 

  • Topics :

Related News