ਕਿਸਾਨਾਂ ਨੂੰ ਲੁਭਾਉਣ ਲਈ ਸਰਕਾਰ ਨੇ ਕਦਮ ਚੁੱਕਿਆ

ਚੰਡੀਗੜ੍ਹ:

ਕਿਸਾਨਾਂ ਦੀ ਬਦਹਾਲੀ ਕਰਕੇ ਆਲੋਚਨਾ ਝੱਲ ਰਹੀ ਮੋਦੀ ਸਰਕਾਰ ਵੱਕਾਰ ਬਚਾਉਣ ਲਈ ਕਈ ਤਰ੍ਹਾਂ ਦੇ ਉਪਰਾਲੇ ਕਰ ਰਹੀ ਹੈ। ਇਸ ਵਿੱਚ ਵੱਡਾ ਵਿੱਤੀ ਪੈਕੇਜ ਸ਼ਾਮਲ ਹੋ ਸਕਦਾ ਹੈ। ਸੂਤਰਾਂ ਨੇ ਜਾਣਕਾਰੀ ਦਿੱਤੀ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਿਸਾਨਾਂ ਨੂੰ ਲੁਭਾਉਣ ਲਈ ਸਰਕਾਰ ਨੇ ਇਹ ਕਦਮ ਚੁੱਕਿਆ ਹੈ। ਸੂਤਰਾਂ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਤੋਂ ਸਰਕਾਰ ਬੀਜੇਪੀ ਦੇ ਲੀਡਰਾਂ, ਸੰਸਦ ਮੈਂਬਰਾਂ ਤੇ ਹੋਰ ਸਬੰਧਤ ਪੱਖਾਂ ਦੀ ਪ੍ਰਤੀਕਿਰਿਆ ਤੋਂ ਬਾਅਦ ਪੇਂਡੂ ਖੇਤਰ ਦੀ ਆਮਦਨ ਵਧਾਉਣ ਲਈ ਖ਼ਾਸ ਐਲਾਨ ਕਰੇਗੀ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਖੇਤੀਬਾੜੀ ਮੰਤਰਾਲੇ ਨੇ ਖਾਤਾ ਤਿਆਰ ਕਰ ਕੇ ਪੀਐਮ ਨਰੇਂਦਰ ਮੋਦੀ ਸਾਹਮਣੇ ਪੇਸ਼ ਕੀਤਾ ਹੈ। ਇਸ ਵਿੱਚ ਕਿਸਾਨਾਂ ਨੂੰ ਪ੍ਰਭਾਵਿਤ ਕਰ ਰਹੇ ਤੇ ਖੇਤੀ ਦੀ ਬਦਹਾਲੀ ਲਈ ਜ਼ਿੰਮੇਵਾਰ ਵੱਖ-ਵੱਖ ਕਾਰਕਾਂ ਬਾਰੇ ਚਰਚਾ ਕੀਤੀ ਗਈ। ਬੀਜੇਪੀ ਪ੍ਰਧਾਨ ਅਮਿਤ ਸ਼ਾਹ ਨੇ ਵੀ ਕਿਸਾਨਾਂ ਦੇ ਮੁੱਦੇ ’ਤੇ ਚਰਚਾ ਲਈ ਪੀਐਮ ਨਾਲ ਮੁਲਾਕਾਤ ਕੀਤੀ। ਮੰਤਰਾਲੇ ਨੇ ਸੱਤ ਸੂਬਿਆਂ ਵੱਲੋਂ ਕੀਤੀ ਕਰਜ਼ ਮੁਆਫ਼ੀ, ਉੜੀਸਾ ਵਿੱਚ ਲਾਗਤ ’ਤੇ ਦਿੱਤੀ ਛੋਟ ਤੇ ਤੇਲੰਗਾਨਾ ਵਿੱਚ ਰੁੱਤ ਬੰਧੂ ਯੋਜਨਾ ਸਮੇਤ ਹੋਰ ਸੂਬਿਆਂ ਦੇ ਵੱਖ-ਵੱਖ ਮਾਡਲਾਂ ਦਾ ਅਧਿਐਨ ਕੀਤਾ।

  • Topics :

Related News