ਘਰੇਲੂ ਉਡਾਣਾਂ ‘ਚ ਪੇਪਰਲੈੱਸ ਯਾਤਰਾ ਦੀ ਸ਼ੁਰੂਆਤ

ਨਵੀਂ ਦਿੱਲੀ:

ਜਲਦੀ ਹੀ ਘਰੇਲੂ ਉਡਾਣਾਂ ‘ਚ ਪੇਪਰਲੈੱਸ ਯਾਤਰਾ ਦੀ ਸ਼ੁਰੂਆਤ ਹੋਣ ਵਾਲੀ ਹੈ। ਕੇਂਦਰ ਸਰਕਾਰ ਅਹਿਮ ਪ੍ਰੋਜੈਕਟ ‘ਡਿਜੀ ਯਾਤਰਾ’ ਨੂੰ ਲੈ ਕੇ ਜਲਦੀ ਹੀ ਐਲਾਨ ਕਰਨ ਵਾਲੀ ਹੈ ਜਿਸ ‘ਚ ਯਾਤਰੀਆਂ ਨੂੰ ਇਸ ਦਾ ਫਾਇਦਾ ਮਿਲਣ ਲੱਗੇਗਾ। ਇਸ ਸੇਵਾ ਦਾ ਫਾਇਦਾ ਲੈਣ ਲਈ ਯਾਤਰੂਆਂ ਨੂੰ ਹਵਾਈ ਮੰਤਰਾਲੇ ਦੀ ਵੈੱਬਸਾਈਟ ਤੋਂ ਡੀਵਾਈ ਨੰਬਰ ਜੈਨਰੇਟ ਕਰਨਾ ਹੋਵੇਗਾ। ਇਸ ਡੀਵਾਈ ਆਈਡੀ ਦਾ ਏਰਪੋਰਟ ‘ਤੇ ਪਹਿਲੀ ਵਾਰ ਇਸਤੇਮਾਲ ਕਰਨ ਦੌਰਾਨ ਫਿਜ਼ੀਕਲ ਵੈਰੀਫਿਕੇਸ਼ਨ ਹੋਵੇਗਾ। ਇਸ ਤੋਂ ਬਾਅਦ ਯਾਤਰੀਆਂ ਨੂੰ ਜਹਾਜ਼ ਦਾ ਟਿਕਟ ਬੁੱਕ ਕਰਨ ਦੌਰਾਨ ਇਹ ਨੰਬਰ ਦੇਣਾ ਹੋਵੇਗਾ। ਨੰਬਰ ਦਿੰਦੇ ਹੀ ਉਹ ਬਾਇਓਮੀਟ੍ਰਿਕ ਆਧਾਰਤ ਵੈਰੀਫਿਕੇਸ਼ਨ ਦੀ ਸੁਵਿਧਾ ਦੇਣ ਵਾਲੇ ਸਮਾਰਟ ਏਅਰਪੋਰਟ ਤੋਂ ਪੇਪਰਲੈੱਸ ਬੋਰਡਿੰਗ ਕਰ ਸਕਣਗੇ। ਜਦਕਿ ਇੰਟਰਨੈਸ਼ਨਲ ਸਫਰ ਨੂੰ ਇਸ ਤੋਂ ਦੂਰ ਰੱਖਿਆ ਗਿਆ ਹੈ। ਖ਼ਬਰਾਂ ਤਾਂ ਇਹ ਵੀ ਹਨ ਕਿ ਸ਼ੁਰੂਆਤੀ ਤੌਰ ‘ਤੇ ਇਹ ਸੁਵਿਧਾ ਹੈਦਰਾਬਾਦ ਤੇ ਬੰਗਲੁਰੂ ‘ਤੇ ਸ਼ੁਰੂ ਹੋਵੇਗੀ। ਇਸ ਤੋਂ ਬਾਅਦ ਇਹ ਸੁਵਿਧਾ ਹੋਰ ਏਅਰਪੋਰਟਾਂ ‘ਤੇ ਸ਼ੁਰੂ ਕਰ ਦਿੱਤੀ ਜਾਵੇਗੀ। ਇਸ ਦੇ ਲਈ ਕੁਝ ਨਿਯਮ ਵੀ ਤੈਅ ਕੀਤੇ ਗਏ ਹਨ।

  • Topics :

Related News