‘ਸਟੈਚੂ ਆਫ ਯੂਨਿਟੀ’ ਸਣੇ ਗੁਜਰਾਤ ਦੇ ਤੀਰਥ ਸਥਾਨ ਤੇ ਰੇਲਵੇ ਸਟੇਸ਼ਨ ’ਤੇ ਵੀ ਹਮਲਾ ਕਰਨ ਦੀ ਜਾਣਕਾਰੀ ਮਿਲੀ

ਗਾਂਧੀਨਗਰ:

ਪੁਲਵਾਮਾ ਹਮਲੇ ਤੋਂ ਬਾਅਦ ਹੁਣ ਗੁਜਰਾਤ ਵਿੱਚ ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਤੇ ਉਪ ਪ੍ਰਧਾਨ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਦੀ ਮੂਰਤੀ ਅੱਤਵਾਦੀਆਂ ਦੇ ਨਿਸ਼ਾਨੇ ’ਤੇ ਆ ਗਈ ਹੈ। ਹੁਣ ਅੱਤਵਾਦੀ ਗੁਜਰਾਤ ਦੇ ਨਰਮਦਾ ਜ਼ਿਲ੍ਹੇ ਵਿੱਚ ਸਰਦਾਰ ਪਟੇਲ ਦੀ ਮੂਰਤੀ ‘ਸਟੈਚੂ ਆਫ ਯੂਨਿਟੀ’ ’ਤੇ ਹਮਲਾ ਕਰਨ ਦੀ ਫਿਰਾਕ ਵਿੱਚ ਹਨ। ਇੱਕ ਈਮੇਲ ਤੋਂ ਇਸ ਗੱਲ ਦਾ ਖ਼ੁਲਾਸਾ ਹੋਇਆ ਹੈ। ਦਰਅਸਲ ਸੁਰੱਖਿਆ ਏਜੰਸੀਆਂ ਨੂੰ ‘ਸਟੈਚੂ ਆਫ ਯੂਨਿਟੀ’ ਸਣੇ ਗੁਜਰਾਤ ਦੇ ਤੀਰਥ ਸਥਾਨ ਤੇ ਰੇਲਵੇ ਸਟੇਸ਼ਨ ’ਤੇ ਵੀ ਹਮਲਾ ਕਰਨ ਦੀ ਜਾਣਕਾਰੀ ਮਿਲੀ ਹੈ। ਇਸ ਈਮੇਲ ਨੂੰ ਗੰਭੀਰਤਾ ਨਾਲ ਲੈਂਦਿਆਂ ਅਹਿਮਦਾਬਾਦ ਕ੍ਰਾਈਮ ਬਰਾਂਚ ਤੇ ਐਂਟੀ ਟੈਰੋਰਿਸਟ ਸਕੁਆਡ (ਏਟੀਐਸ) ਨੂੰ ਇਸ ਦੀ ਜਾਂਚ ਲਈ ਸੂਚਨਾ ਦੇ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸੂਬੇ ਦੇ ਸਾਰੇ ਪੁਲਿਸ ਕਮਿਸ਼ਨਰ ਤੇ ਐਸਪੀ ਨੂੰ ਵੀ ਚੌਕੰਨਾ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸਭ ਤੋਂ ਪਹਿਲਾਂ ਇਹ ਜਾਂਚ ਕੀਤੀ ਜਾਏਗੀ ਕਿ ਇਹ ਈਮੇਲ ਇੱਕ ਮਜ਼ਾਕ ਹੈ ਜਾਂ ਸਚਮੁਚ ਗੰਭੀਰ ਜਾਣਕਾਰੀ।

  • Topics :

Related News