ਕੂਡ਼ੇ ਦੇ ਡੰਪ ਨੂੰ ਲੈ ਕੇ ਨਗਰ ਕੌਂਸਲ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ

Oct 24 2018 04:08 PM

ਪਠਾਨਕੋਟ

ਹਲਕੇ ਦੇ ਮੁਹੱਲਾ ਈਦਗਾਹ ਦੇ ਲੋਕਾਂ ਨੇ ਕੂਡ਼ੇ ਦੇ ਡੰਪ ਨੂੰ ਲੈ ਕੇ ਨਗਰ ਕੌਂਸਲ  ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਰੋਸ ਪ੍ਰਦਰਸ਼ਨ ਕੀਤਾ। ਲੋਕਾਂ ਦਾ ਕਹਿਣਾ ਹੈ ਕਿ ਨਗਰ ਕੌਂਸਲ ਵੱਲੋਂ ਇਥੇ ਕੂਡ਼ਾ  ਸੁੱਟਣ  ਕਾਰਨ  ਮੁਹੱਲਾ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸ ਕਾਰਨ ਕਈ ਤਰ੍ਹਾਂ ਦੀਆਂ  ਬੀਮਾਰੀਆਂ ਫੈਲਣ ਦਾ ਡਰ ਬਣਿਆ ਹੋਇਅਾ ਹੈ।  ਕੌਂਸਲਰ ਮਹਿੰਦਰ ਬਾਲੀ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਸਮੱਸਿਆ ਨੂੰ ਨਗਰ ਕੌਂਸਲ  ਅੱਗੇ ਕਈ ਵਾਰ ਉਠਾਇਆ ਹੈ ਪਰ ਨਗਰ ਕੌਂਸਲ ਦੇ ਅਧਿਕਾਰੀ ਇਸ ਸਮੱਸਿਆ ਦੇ ਹੱਲ ਨੂੰ ਲੈ ਕੇ ਗੰਭੀਰ ਨਜ਼ਰ ਨਹੀਂ ਆ ਰਹੇ, ਜਿਸ ਕਾਰਨ ਲੋਕਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ  ਦੱਸਿਆ ਕਿ ਇਸ ਬਾਰੇ  ਉਨ੍ਹਾਂ ਨੇ ਖੁਦ ਪ੍ਰਧਾਨ ਅਤੇ ਕਾਰਜਕਾਰੀ ਅਫ਼ਸਰ ਨੂੰ ਵੀ ਜਾਣੂ ਕਰਵਾਇਆ ਹੈ ਪਰ ਉਨ੍ਹਾਂ ਨੇ ਹੁਣ ਤੱਕ ਇਸ  ਦਾ ਹੱਲ ਨਹੀਂ ਕੀਤਾ।   ਇਸ ਮੌਕੇ ਚੰਪਾ ਦੇਵੀ, ਦਰਸ਼ਨਾ ਦੇਵੀ, ਕਮਲੇਸ਼ ਰਾਣੀ, ਜੀਤੋ ਦੇਵੀ, ਰੇਣੂ ਦੇਵੀ, ਗੁਰਦਾਸ ਮੱਲ, ਹੇਮਰਾਜ, ਹੀਰਾ ਲਾਲ, ਵਿਜੇ ਕੁਮਾਰ, ਤਰਲੋਕ ਚੰਦ, ਧਰਮ ਪਾਲ, ਪਵਨ ਕੁਮਾਰ ਲਾਲੀ, ਮਹਿੰਦਰ ਪਾਲ, ਵਿਧੀ ਚੰਦ, ਸੰਨੀ, ਕੁਲਦੀਪ, ਤਰੁਣ ਆਦਿ ਮੌਜੂਦ ਸਨ।  ਕੀ ਕਹਿੰਦੀ ਹੈ ਨਗਰ ਕੌਂਸਲ? ਜਦੋਂ ਇਸ ਸਬੰਧ ’ਚ ਨਗਰ ਕੌਂਸਲ ਦੇ ਕਾਰਜਕਾਰੀ ਅਧਿਕਾਰੀ ਵਿਜੇ ਸਾਗਰ ਮਹਿਤਾ ਨਾਲ ਗੱਲ ਕੀਤੀ  ਤਾਂ ਉਨ੍ਹਾਂ  ਦੱਸਿਆ ਕਿ ਲੋਕ ਖੁਦ ਹੀ ਇਥੇ ਕੂਡ਼ਾ ਸੁੱਟਦੇ ਹਨ ਪਰ ਉਹ ਛੇਤੀ ਹੀ ਸਮੱਸਿਆ ਦਾ ਹੱਲ ਕਰ ਦੇਣਗੇ। 

  • Topics :

Related News