ਪੀਸੀਐੱਸ ਤੇ 13 IAS ਦੇ ਤਬਾਦਲੇ

Feb 13 2019 03:13 PM

ਚੰਡੀਗੜ੍ਹ:

ਪੰਜਾਬ ਵਿੱਚ ਡੀਜੀਪੀ ਦਿਨਕਰ ਗੁਪਤਾ ਦੀ ਤਾਇਨਾਤੀ ਤੋਂ ਬਾਅਦ ਬਦਲੀਆਂ ਦਾ ਦੌਰ ਲਗਾਤਾਰ ਜਾਰੀ ਹੈ। ਪੰਜਾਬ ਸਰਕਾਰ ਨੇ ਇੱਕ ਪੀਸੀਐੱਸ ਤੇ 13 IAS ਦੇ ਤਬਾਦਲੇ ਕਰ ਦਿੱਤੇ ਹਨ। ਇਸ ਤੋਂ ਇਲਾਵਾ ਛੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ (ਡੀਸੀ) ਅਤੇ 8 ਜ਼ਿਲ੍ਹਿਆਂ ਦੇ SSP ਵੀ ਬਦਲ ਦਿੱਤੇ ਗਏ ਹਨ। ਮੁਹਾਲੀ ਦੇ SSP ਕੁਲਦੀਪ ਚਾਹਨ ਦਾ ਵੀ ਤਬਾਦਲਾ ਹੋਇਆ ਹੈ। ਫਰੀਦਕੋਟ ਵਿੱਚ ਗੁਰਲਵਲੀਨ ਸਿੰਘ ਸਿੱਧੂ ਨੂੰ ਡੀਸੀ ਲਾਇਆ ਗਿਆ ਹੈ। ਇਸ ਦੇ ਨਾਲ ਹੀ ਕਪੂਰਥਲਾ ਵਿੱਚ ਦਵਿੰਦਰ ਪਾਲ ਸਿੰਘ ਖਰਬੰਦਾ ਨੂੰ ਡੀਸੀ ਲਾਇਆ ਗਿਆ ਹੈ। ਫ਼ਤਿਹਗੜ੍ਹ ਸਾਹਿਬ ਵਿੱਚ ਪ੍ਰਸ਼ਾਂਤ ਕੁਮਾਰ ਗੋਇਲ, ਅੰਮ੍ਰਿਤਸਰ ਵਿੱਚ ਸ਼ਿਵਦੁਲਾਰ ਸਿੰਘ ਢਿੱਲੋਂ ਅਤੇ ਬਰਨਾਲਾ ਵਿੱਚ ਤੇਜ ਪ੍ਰਤਾਪ ਸਿੰਘ ਫੂਲਕਾ ਨੂੰ ਡੀਸੀ ਲਾਇਆ ਗਿਆ ਹੈ। ਮੋਗਾ ਦੇ ਐਸਐਸਪੀ ਗੁਲਨੀਤ ਖੁਰਾਣਾ (IPS) ਦਾ ਤਬਦਲਾ ਕੀਤਾ ਗਿਆ ਹੈ। ਏਆਈਜੀ ਸਪੈਸ਼ਲ ਪ੍ਰੌਟੈਕਸ਼ਨ ਯੂਨਿਟ ਗੌਰਵ ਗਰਗ (IPS) ਮੋਗਾ ਦੇ ਨਵੇਂ ਜ਼ਿਲ੍ਹਾ ਪੁਲਿਸ ਮੁਖੀ ਹੋਣਗੇ। ਮੌਜੂਦਾ ਪੁਲਿਸ ਮੁਖੀ ਗੁਲਨੀਤ ਸਿੰਘ ਖੁਰਾਣਾ ਨੂੰ ਤਾਜ਼ਾ ਹੁਕਮਾਂ ਮੁਤਾਬਕ ਮਾਨਸਾ ਦੇ ਐੱਸਐੱਸਪੀ ਨਿਯੁਕਤ ਕੀਤਾ ਗਿਆ ਹੈ। ਫਿਰੋਜ਼ਪੁਰ ਵਿੱਚ ਚੰਦਰ ਗੈਂਦ ਨੂੰ ਡੀਸੀ, ਧਰਮ ਪਾਲ ਨੂੰ ਮੁੱਖ ਪ੍ਰਸ਼ਾਸਕ ਤੇ ਵਾਧੂ ਚਾਰਜ ਵਿਸ਼ੇਸ਼ ਸਕੱਤਰ (ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ), ਬਲਵਿੰਦਰ ਸਿੰਘ ਧਾਲੀਵਾਲ ਨੂੰ ਡਾਇਰੈਕਟਰ (ਸਮਾਜਿਕ ਨਿਆਂ, ਸਸ਼ਕਤੀਕਰਨ ਅਤੇ ਘੱਟ ਗਿਣਤੀਆਂ) ਤੇ ਨਾਲ ਹੀ ਵਾਧੂ ਚਾਰਜ ਕਾਰਜਕਾਰੀ ਡਾਇਰੈਕਟਰ, ਪੰਜਾਬ ਸਟੇਟ ਸ਼ਡਿਊਲਡ ਕਾਸਟਸ ਲੈਂਡ ਡਿਵਲਪਮੈਂਟ ਅਤੇ ਵਿੱਤ ਕਾਰਪੋਰੇਸ਼ਨ ਦਿੱਤਾ ਗਿਆ ਹੈ।

  • Topics :

Related News