ਫਸਲੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਕਾਰਨ ਘਟੇ ਖੇਤੀ ਖਰਚੇ ਅਤੇ ਵਧੀ ਆਮਦਨੀ

Dec 04 2018 04:47 PM

ਪਠਾਨਕੋਟ

ਪੰਜਾਬ ਸਰਕਾਰ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਦੀਆਂ ਅਪੀਲਾਂ ਦਾ ਇਸ ਵਾਰ ਕਾਫੀ ਅਸਰ ਦੇਖਣ ਨੂੰ ਮਿਲਿਆ ਹੈ ਅਤੇ ਇਸ ਵਾਰ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਪਰਾਲੀ ਨੂੰ ਬਿਨਾਂ ਅੱਗ ਲਗਾਏ ਕਣਕ ਦੀ ਬਿਜਾਈ ਹੈਪੀ ਸੀਡਰ ਨਾਲ  ਕੀਤੀ ਹੈ। ਬਲਾਕ ਪਠਾਨਕੋਟ ਦੇ ਪਿੰਡ ਸਿੰਬਲੀ ਨਿਵਾਸੀ ਕਿਸਾਨ ਸੁਰਜੀਤ ਸਿੰਘ ਨੇ ਜਿਸ ਦੀ ਜਮੀਨ ਪਵਾਰ ਵਿੱਚ 7 ਏਕੜ ਰਕਬੇ ਵਿੱਚ ਬਿਨਾਂ ਪਰਾਲੀ ਨੂੰ ਅੱਗ ਲਗਾਏ ਕਣਕ ਦੀ ਬਿਜਾਈ ਹੈਪੀ ਸੀਡਰ ਨਾਲ  ਕਰਕੇ ਵਾਤਾਵਰਨ ਦੀ ਸ਼ੁੱਧਤਾ ਅਤੇ ਮਿੱਟੀ ਦੀ ਉਤਪਾਦਕ ਸਕਤੀ ਵਧਾਉਂਦ ਵਿੱਚ ਆਪਣਾ ਯੋਗਦਾਨ ਪਾਇਆ ਹੈ। ਕਿਸਾਨ ਸੁਰਜੀਤ ਸਿੰਘ ਨੇ ਦੱਸਦਾ ਕਿ ਇਸ ਤੋਂ ਪਹਿਲੀ ਉਹ ਤਵੀਆਂ ਅਤੇ ਰੋਟਾਵੇਟਰ ਨਾਲ ਜਮੀਨ ਵਿੱਚ ਹੀ ਪਰਾਲੀ ਦੀ ਰਹਿੰਦ ਖੁੰਦ ਨੂੰ ਦਵਾ ਕੇ ਕਣਕ ਦੀ ਬਿਜਾਈ ਕਰਦਾ ਸੀ ਜਿਸ ਨਾਲ ਖੇਤੀ ਲਾਗਤ ਖਰਚਾ ਵੱਧਦਾ ਸੀ ਅਤੇ ਇਸ ਵਾਰ ਉਸ ਨੇ ਪਹਿਲੀ ਵਾਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀਆਂ ਸਿਫਾਰਸ਼ਾਂ ਦੇ ਚਲਦਿਆਂ ਉਸ ਨੇ ਹੈਪੀਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਹੈ।  ਕਿਸਾਨ ਸੁਰਜੀਤ ਸਿੰਘ ਨੇ ਦੱਸਿਆ ਕਿ ਇਸ ਵਾਰ ਉਸਨੇ 14 ਏਕੜ ਝੋਨੇ ਅਤੇ ਬਾਸਮਤੀ ਦੀ ਫਸਲ ਬੀਜੀ ਸੀ ਅਤੇ ਕੰਬਾਇਨ ਨਾਲ ਕਟਾਈ ਤੋਂ ਬਾਅਦ ਖੇਤਾਂ ਵਿੱਚ ਪਰਾਲੀ ਨੂੰ ਮਲਚਰ ਨਾਲ  ਕੁਤਰ ਕੇ ਹੈਪੀ ਸੀਡਰ ਨਾਲ 7 ਏਕੜ ਰਕਬੇ ਵਿੱਚ ਕਣਕ ਦੀ ਬਿਜਾਈ ਕੀਤੀ ਹੈ ।ਉਨ•ਾਂ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਅਧਿਕਾਰੀਆਂ ਦੇ ਸੰਪਰਕ ਵਿੱਚ ਰਹਿੰਦਾ ਹਾਂ ਅਤੇ ਉਨ•ਾਂ ਵੱਲੋਂ ਝੋਨੇ ਦੀ ਪਰਾਲੀ ਦੀ ਖੇਤਾਂ ਵਿਚ ਸਾਂਭ ਸੰਭਾਲ ਕਰਨ ਬਾਰੇ ਪ੍ਰੇਰਿਤ ਕੀਤਾ ਸੀ,ਜਿਸ ਤੋਂ ਉਤਸ਼ਾਹਿਤ ਹੋ ਕੇ ਕਰੀਬ 7 ਏਕੜ ਰਕਬੇ ਵਿੱਚ ਕਣਕ ਦੀ ਬਿਜਾਈ ਹੈਪੀ ਸੀਡਰ ਨਾਲ ਕਰਕੇ ਹੋਰਨਾਂ ਕਿਸਾਨਾਂ ਨੂੰ ਵੀ ਪ੍ਰੇਰਿਤ ਕੀਤਾ ਜਿਸ ਦੇ ਸਿੱਟੇ ਵਜੋਂ ਖੇਤਰ ਅੰਦਰ ਹੋਰ ਵੀ ਕਿਸਾਨ ਜਾਗਰੁਕ ਹੋਏ ਹਨ ਅਤੇ 60 ਏਕੜ ਰਕਬੇ ਵਿੱਚ ਕਣਕ ਦੀ ਬਿਜਾਈ ਹੈਪੀ ਸੀਡਰ ਨਾਲ ਕੀਤੀ।  ਉਸਨੇ ਦੱਸਿਆ ਕਿ ਜਦ ਉਸ ਨੇ ਹੈਪੀਸੀਡਰ ਨਾਲ ਬਿਜਾਈ ਕਰਨੀ ਸੁਰੂ ਕੀਤੀ ਤਾਂ ਲੋਕਾਂ ਲਈ ਹਾਸੇ ਦਾ ਕਾਰਨ ਵੀ ਬਣਿਆ ਅਤੇ ਅਕਸਕ ਲੋਕ ਇਹ ਕਹਿੰਦੇ ਸਨ ਕਿ ਇਸ ਨਾਲ ਤੇਰਾ ਨੁਕਸਾਨ ਹੋਵੇਗਾ। ਪਰ ਹੁਣ ਫਸਲ ਦੀ ਹਾਲਤ ਵੇਖ ਕੇ ਕਿਹ ਰਹੇ ਹਨ ਕਿ ਅਸੀਂ ਵੀ ਅਗਲੀ ਵਾਰ ਹੈਪੀਸੀਡਰ ਨਾਲ ਹੀ ਕਣਕ ਦੀ ਬਿਜਾਈ ਕਰਾਂਗੇ। ਉਨ•ਾਂ ਦੱਸਿਆ ਕਿ ਉਪਰੋਕਤ ਵਿਧੀ ਰਾਹੀ ਕਣਕ ਦੀ ਬਿਜਾਈ ਕਰਨ ਨਾਲ ਖੇਤੀ ਲਾਗਤ ਖਰਚੇ ਵੀ ਘੱਟ ਹੋਏ ਹਨ। ਉਨ•ਾਂ ਦੱਸਿਆ ਕਿ ਉਸ ਦਾ ਇਸ ਵਾਰ ਕਣਕ ਬਿਜਾਈ ਤੇ ਕੇਵਲ 1500 ਰੁਪਏ ਪ੍ਰਤੀ ਏਕੜ ਖਰਚ ਆਇਆ ਹੈ ਜਦ ਕਿ ਇਸ ਤੋਂ ਪਹਿਲਾ ਉਹ 1 ਏਕੜ ਵਿੱਚ ਕਣਕ ਦੀ ਬਿਜਾਈ ਤੇ 3500 ਰੁਪਏ ਖਰਚ ਕਰ ਰਿਹਾ ਸੀ। ਉਨ•ਾਂ ਦੱਸਿਆ ਕਿ ਇਸ ਨਾਲ ਰੂੜੀ ਤੇ ਆਉਂਣ ਵਾਲਾ ਖਰਚੇ ਦੀ ਵੀ ਬੱਚਤ ਹੋਵੇਗੀ। ਉਨ•ਾਂ ਦੱਸਿਆ ਕਿ ਖੇਤਰ ਅੰਦਰ ਪਰਾਲੀ ਨੂੰ ਅੱਗ ਲਾਉਂਣ ਨਾਲ ਨੁਕਸਾਨ ਹੁੰਦਾ ਹੈ। 

  • Topics :

Related News