ਅੱਤਵਾਦੀ ਜ਼ਾਕਿਰ ਮੂਸਾ ਨੂੰ ਲੈ ਕੇ ਆਈਬੀ, ਸੀਆਈਡੀ ਤੇ ਆਰਮੀ ਇੰਟੈਲੀਜੈਂਸ ਦੇ ਇੰਨਪੁਟ ਮਿਲੇ

Dec 06 2018 03:54 PM

ਬਠਿੰਡਾ:

ਪੰਜਾਬ ‘ਚ ਇੱਕ ਵਾਰ ਫੇਰ ਅਲਕਾਇਦਾ ਦੇ ਕਸ਼ਮੀਰੀ ਅੱਤਵਾਦੀ ਜ਼ਾਕਿਰ ਮੂਸਾ ਨੂੰ ਲੈ ਕੇ ਆਈਬੀ, ਸੀਆਈਡੀ ਤੇ ਆਰਮੀ ਇੰਟੈਲੀਜੈਂਸ ਦੇ ਇੰਨਪੁਟ ਮਿਲੇ ਹਨ। ਫਿਰੋਜ਼ਪੁਰ ਤੋਂ ਬਾਅਦ ਬੁੱਧਵਾਰ ਨੂੰ ਬਠਿੰਡਾ ਤੇ ਨੇੜਲੇ ਇਲਾਕਿਆਂ ‘ਚ ਹਾਈ ਅਲਰਟ ਦਾ ਐਲਾਨ ਕੀਤਾ ਗਿਆ ਹੈ। ਸੈਨਾ ਨੇ ਰੇਲਵੇ ਸਟੇਸ਼ਨ ‘ਤੇ ਸੁਰੱਖਿਆ ਦਾ ਮੋਰਚਾ ਸਾਂਭ ਲਿਆ ਹੈ। ਰਾਜਸਥਾਨ ਨਾਲ ਲੱਗਦੇ ਬਾਰਡਰ ਨੂੰ ਵੀ ਪੰਜਾਬ ਪੁਲਿਸ ਨੇ ਸੀਲ ਕਰ ਦਿੱਤਾ ਹੈ। ਪੁਲਿਸ ਦੇ 9 ਨਾਕਿਆਂ ਤੋਂ ਇਲਾਵਾ 6 ਪੈਟ੍ਰੋਲਿੰਗ ਪਾਰਟੀਆਂ ਇਲਾਕੇ ‘ਚ ਗਸ਼ਤ ਕਰ ਰਹੀਆਂ ਹਨ। ਬਠਿੰਡਾ ਦੇ ਐਸਐਸਪੀ ਡਾ. ਨਾਨਕ ਸਿੰਘ ਨੇ ਕਿਾਹ ਕਿ ਇੰਟੈਲੀਜੈਂਸ ਤੋਂ ਮਿਲੀ ਹਾਈ ਸੈਂਸਟਿਵ ਇਨਪੁਟ ਤੋਂ ਬਾਅਦ ਮੰਗਲਵਾਰ ਨੂੰ ਸੈਨਾ ਦੇ ਅਧਿਕਾਰੀਆਂ ਦੀ ਮੀਟਿੰਗ ਤੋਂ ਬਾਅਦ ਸ਼ਹਿਰ ‘ਚ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਸ਼ਹਿਰ ‘ਚ ਸੈਨਾ ਨੇ ਮੋਰਚਾ ਸਾਂਭ ਲਿਆ ਹੈ। ਮੂਸਾ ਦੇ ਅੰਮ੍ਰਿਤਸਰ ਬੈਲਟ ‘ਚ ਹੋਣ ਦੇ ਇਨਪੁਟ ਤੋਂ ਕੁਝ ਦਿਨ ਬਾਅਦ ਹੀ 18 ਨਵੰਬਰ, 2018 ਨੂੰ ਨਿਰੰਕਾਰੀ ਮਿਸ਼ਨ, ਅੰਮ੍ਰਿਤਸਰ ‘ਤੇ ਗ੍ਰੇਨੇਡ ਅਟੈਕ ਹੋਇਆ, ਜਿਸ ‘ਚ 3 ਲੋਕਾਂ ਦੀ ਮੌਤ ਤੇ 12 ਜ਼ਖ਼ਮੀ ਹੋ ਗਏ ਸੀ।

  • Topics :

Related News