ਚੋਣ ਜ਼ਾਬਤੇ ਦੀ ਉਲੰਘਣਾ ਦੇ ਮਾਮਲੇ ਵਿੱਚ ਲਾਇਸੈਂਸ ਤੁਰੰਤ ਪ੍ਰਭਾਵ ਨਾਲ ਮੁਅੱਤਲ

Oct 19 2019 01:39 PM

ਚੰਡੀਗੜ੍ਹ:

ਹਰਿਆਣਾ ਵਿੱਚ ਵਿਧਾਨ ਸਭਾ ਆਮ ਚੋਣ 2019 ਦੇ ਮੱਦੇਨਜ਼ਰ ਲਾਗੂ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੇ ਮਾਮਲੇ ਵਿੱਚ ਚੰਡੀਗੜ੍ਹ ਇੰਡਸਟ੍ਰੀਅਲ ਏਰੀਆ 1 ਸਥਿੱਤ ਸ਼ਰਾਬ ਕੰਪਨੀ ਐਨਵੀ ਡਿਸਟਲਰੀਜ਼ ਐਂਡ ਬੇਵਰੀਜ ਪ੍ਰਾਈਵੇਟ ਲਿਮਟਿਡ ਨੂੰ ਨਾਜਾਇਜ਼ ਸ਼ਰਾਬ ਦੀ ਵੰਡ ਦੇ ਕਾਰਨ ਵਧੀਕ ਆਬਕਾਰੀ ਅਤੇ ਕਰ ਕਮਿਸ਼ਨਰ-ਕਮ-ਕੁਲੈਕਟਰ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵੱਲੋਂ ਕੰਪਨੀ ਦਾ ਲਾਇਸੈਂਸ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ ਜੋ ਅਗਲੇ ਹੁਕਮਾਂ ਤੱਕ ਜਾਰੀ ਰਹੇਗਾ।ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਦੱਸਿਆ ਕਿ ਆਬਕਾਰੀ ਤੇ ਕਰ ਵਿਭਾਗ ਭਿਵਾਨੀ ਨੂੰ ਉਕਤ ਸ਼ਰਾਬ ਕੰਪਨੀ ਦੇ ਖ਼ਿਲਾਫ ਇੱਕ ਸ਼ਿਕਾਇਤ ਮਿਲੀ ਸੀ। ਜਿਸ ਦੇ ਬਾਅਦ ਆਬਕਾਰੀ ਵਿਭਾਗ ਹਰਿਆਣਾ ਨੇ ਇਸ ਕੰਪਨੀ ਦੀ ਨਾਜਾਇਜ਼ ਸ਼ਰਾਬ ਦੀਆਂ 200 ਪੇਟੀਆਂ ਜ਼ਬਤ ਕਰ ਲਈਆਂ। ਵਿਭਾਗ ਨੇ ਇਹ ਪਾਇਆ ਕਿ ਸ਼ਰਾਬ ਦੀਆਂ ਬੋਤਲਾਂ 'ਤੇ ਨੋਟ ਫਾਰ ਸੇਲ ਇੰਨ ਚੰਡੀਗੜ੍ਹ ਦਾ ਲੇਬਰ ਲੱਗਾ ਹੋਇਆ ਸੀ ਜਿਸ ਦਾ ਮਤਲਬ ਸਾਫ ਹੈ ਕਿ ਇਹ ਸ਼ਰਾਬ ਦੀਆਂ ਬੋਤਲਾਂ ਚੰਡੀਗੜ੍ਹ ਵਿੱਚ ਵੇਚਣ ਲਈ ਨਹੀਂ ਬਲਕਿ ਉਸ ਤੋਂ ਬਾਹਰ ਵੇਚਣ ਲਈ ਸਨ ਪਰ ਕੰਪਨੀ ਕੋਲ ਇਨ੍ਹਾਂ ਬੋਤਲਾਂ ਸਬੰਧੀ ਕੋਈ ਢੁਕਵੇਂ ਦਸਤਾਵੇਜ਼ ਮੌਜੂਦ ਨਹੀਂ ਸਨ। ਇਸ ਲਈ ਬੋਤਲਾਂ ਜ਼ਬਤ ਕਰ ਲਈਆਂ ਗਈਆਂ।

  • Topics :

Related News