2004 ਤੋਂ 2017 ਤਕ ਫਿਰਕੂ ਦੰਗਿਆਂ ਦੀਆਂ 10,399 ਘਟਨਾਵਾਂ

ਨੋਇਡਾ:

ਭਾਰਤ ‘ਚ ਸਾਲ 2004 ਤੋਂ 2017 ਤਕ ਫਿਰਕੂ ਦੰਗਿਆਂ ਦੀਆਂ 10,399 ਘਟਨਾਵਾਂ ਹੋਈਆਂ ਹਨ। ਇਨ੍ਹਾਂ ਘਟਨਾਵਾਂ ‘ਚ 1,605 ਲੋਕਾਂ ਦੀ ਮੌਤ ਤੇ 30,723 ਲੋਕ ਜ਼ਖ਼ਮੀ ਹੋਏ। ਗ੍ਰਹਿ ਮੰਤਰਾਲੇ ਨੇ ਇੱਕ ਆਰਟੀਆਈ ਦੇ ਜਵਾਬ ‘ਚ ਇਸ ਦੀ ਜਾਣਕਾਰੀ ਦਿੱਤੀ ਹੈ। ਫਿਰਕੂ ਦੰਗਿਆਂ ਦੀਆਂ ਸਭ ਤੋਂ ਜ਼ਿਆਦਾ ਘਟਨਾਵਾਂ ਸਾਲ 2008 ‘ਚ ਹੋਈਆਂ। ਸਾਲ 2008 ‘ਚ 943 ਘਟਨਾਵਾਂ ਹੋਈਆਂ ਜਿਸ ‘ਚ 167 ਲੋਕਾਂ ਦੀ ਮੌਤ ਤੇ 2,354 ਜ਼ਖ਼ਮੀ ਹੋਏ ਸੀ। ਗ੍ਰਹਿ ਮੰਤਰਾਲੇ ਨੇ ਨੋਇਡਾ ਦੇ ਆਈਟੀ ਪ੍ਰੋਫੈਸ਼ਨਲ ਤੇ ਆਰਟੀਆਈ ਕਾਰਕੁਨ ਅਮਿਤ ਗੁਪਤਾ ਦੀ ਅਰਜ਼ੀ ਦੇ ਜਵਾਬ ‘ਚ ਕਿਹਾ ਕਿ ਹਿੰਸਾ ਦੇ ਸਭ ਤੋਂ ਘੱਟ 580 ਮਾਮਲੇ 2011 ‘ਚ ਦਰਜ ਕੀਤੇ ਗਏ। ਇਸ ਦੌਰਾਨ 91 ਲੋਕਾਂ ਦੀ ਮੌਤ ਤੇ 1,899 ਲੋਕ ਜ਼ਖ਼ਮੀ ਹੋਏ। ਗੁਪਤਾ ਨੇ ਇਹ ਵੀ ਪੁੱਛਿਆ ਕਿ ਇਸ ਦੌਰਾਨ ਕਿੰਨੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਤੇ ਕਿੰਨੇ ਦੋਸ਼ੀ ਸਾਬਤ ਹੋਏ। ਉਨ੍ਹਾਂ ਨੇ ਦੱਸਿਆ ਕਿ ਅਜਿਹਾ ਡਾਟਾ ਸੂਬਾ ਸਰਕਾਰ ਕੋਲ ਹੁੰਦਾ ਹੈ ਕਿਉਂਕਿ ਪੁਲਿਸ ਤੇ ਜਨਤਕ ਵਿਵਸਥਾ ਸੂਬੇ ਦੇ ਅਧਿਕਾਰ ਹਨ।

  • Topics :

Related News