ਸ਼ਹਿਰ ‘ਚ ਪ੍ਰਦੂਸ਼ਣ ਦਾ ਪੱਧਰ 402

ਨਵੀਂ ਦਿੱਲੀ:

ਦਿੱਲੀ ‘ਚ ਹਵਾ ਦੀ ਰਫਤਾਰ ਘੱਟ ਹੋਣ ਕਾਰਨ ਹਵਾ ਦੀ ਗੁਣਵੱਤਾ ਸ਼ੁਰਕਵਾਰ ਨੂੰ ਗੰਭੀਰ ਪੱਧਰ ‘ਤੇ ਆ ਗਈ ਹੈ। ਅਧਿਕਾਰੀਆਂ ਨੇ ਉਮੀਦ ਜਤਾਈ ਹੈ ਕਿ ਅਗਲੇ ਕੁਝ ਦਿਨਾਂ ‘ਚ ਬਾਰਸ਼ ਹੋ ਸਕਦੀ ਹੈ ਜਿਸ ਤੋਂ ਬਾਅਦ ਹਵਾ ‘ਚ ਪ੍ਰਦੂਸ਼ਣ ਘਟਣ ਦੀ ਉਮੀਦ ਹੈ। ਕੇਂਦਰੀ ਪ੍ਰਦੂਸ਼ਣ ਕੰਟ੍ਰੋਲ ਬੋਰਡ ਦੇ ਅੰਕੜਿਆਂ ਮੁਤਾਬਕ ਸ਼ਹਿਰ ‘ਚ ਪ੍ਰਦੂਸ਼ਣ ਦਾ ਪੱਧਰ 402 ਰਿਹਾ। ਹਵਾ ਦੀ ਇਸ ਸਥਿਤੀ ਕਰਕੇ ਲੋਕਾਂ ਨੂੰ ਸਾਹ ਲੈਣ ‘ਚ ਵੀ ਖਾਸੀ ਦਿਕੱਤ ਹੋ ਰਹੀ ਹੈ। ਸੀਪੀਸੀਬੀ ਦਾ ਕਹਿਣਾ ਹੈ ਕਿ 22 ਖੇਤਰਾਂ ‘ਚ ਹਵਾ ਦੀ ਗੁਣਵੱਤਾ ‘ਗੰਭੀਰ’ ਅਤੇ 13 ‘ਚ ‘ਬੇਹੱਦ ਖ਼ਰਾਬ’ ਦਰਜ ਕੀਤੀ ਕਈ ਹੈ। ਰਿਪੋਰਟ ਮੁਤਾਬਕ ਦਿੱਲੀ ‘ਚ ਹਵਾ ‘ਚ ਸਭ ਤੋਂ ਛੋਟੇ ਕਣ ਪੀਐਮ 2.5 ਦਾ ਪੱਧਰ 278 ਦਰਜ ਕੀਤਾ ਗਿਆ ਜਦਕਿ ਪੀਐਮ 10 ਦਾ ਪੱਧਰ 430 ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਅਗਲੇ ਦੋ ਦਿਨਾਂ ‘ਚ ਬਾਰਿਸ਼ ਹੋਣ ਦੀ ਸੰਭਾਵਨਾ ਹੈ ਜਿਸ ਤੋਂ ਬਾਅਦ ਹਵਾ ਦੀ ਗੁਣਵੱਤਾ ‘ਚ ਕੁਝ ਸੁਧਾਰ ਹੋਣ ਦੀ ਉਮੀਦ ਹੈ। ਸ਼ੁਕਰਵਾਰ ਨੂੰ ਪ੍ਰਦੂਸ਼ਣ ਦਾ ਲੇਵਲ ਬਹੁਤ ਖ਼ਰਾਬ ਤੋਂ ਗੰਭੀਰ ਦੀ ਸ਼੍ਰੇਣੀ ‘ਚ ਆ ਗਿਆ।

  • Topics :

Related News