ਮਹਿਲਾ ਕਿਸੇ ਵੀ ਥਾਂ ਤੋਂ ਸਹੁਰੇ ਪਰਿਵਾਰ ਖਿਲਾਫ ਮਾਮਲਾ ਦਰਜ ਕਰਵਾ ਸਕਦੀ

ਨਵੀਂ ਦਿੱਲੀ:

ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਕਿਹਾ ਕਿ ਆਪਣੇ ਸਹੁਰੇ ਪਰਿਵਾਰ ਵਿੱਚੋਂ ਕੱਢ ਦਿੱਤੇ ਜਾਣ ਮਗਰੋਂ ਵੱਖ ਰਹਿ ਰਹੀ ਮਹਿਲਾ ਕਿਸੇ ਵੀ ਥਾਂ ਤੋਂ ਸਹੁਰੇ ਪਰਿਵਾਰ ਖਿਲਾਫ ਮਾਮਲਾ ਦਰਜ ਕਰਵਾ ਸਕਦੀ ਹੈ। ਜੱਜ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਅਧਿਕਾਰ ਖੇਤਰ ਦੇ ਸਬੰਧ ‘ਚ ਅਹਿਮ ਫੈਸਲਾ ਦਿੱਤਾ ਜਿੱਥੇ ਇੱਕ ਵਿਆਹੁਤਾ ਦਹੇਜ ਤੇ ਤਸ਼ੱਦਦ ਦੇ ਮਾਮਲੇ ‘ਚ ਵੱਖ ਰਹਿ ਰਹੀ ਔਰਤ ਆਪਣੇ ਪਤੀ ਤੇ ਸੁਹਰੇ ਪਰਿਵਾਰ ਖਿਲਾਫ ਮੁਕੱਦਮਾ ਦਰਜ ਕਰਵਾ ਸਕਦੀ ਹੈ। ਬੈਂਚ ਨੇ ਕਿਹਾ ਕਿ ਇਸ ਤੋਂ ਇਲਾਵਾ ਜਿੱਥੇ ਮਹਿਲਾ ਵਿਆਹ ਤੋਂ ਪਹਿਲਾਂ ਤੇ ਬਾਅਦ ਰਹਿ ਰਹੀ ਸੀ, ਜਿਸ ਥਾਂ ਉਹ ਰਹਿ ਰਹੀ ਹੈ, ਉੱਥੇ ਉਹ ਵਿਆਹ ਸਬੰਧੀ ਮਾਮਲੇ ਦਰਜ ਕਰਵਾ ਸਕਦੀ ਹੈ। ਸੁਪਰੀਮ ਕੋਰਟ ਦਾ ਇਹ ਫੈਸਲਾ ਉੱਤਰ ਪ੍ਰਦੇਸ਼ ਦੀ ਰੂਪਾਲੀ ਦੇਵੀ ਦੀ ਸ਼ਿਕਾਇਤ ‘ਤੇ ਆਇਆ ਹੈ।

  • Topics :

Related News