ਕੀ ਐਲਈਡੀ ਲਾਈਟਾਂ ਤੁਹਾਡੀਆਂ ਅੱਖਾਂ ਨੂੰ ਨੁਕਸਾਨ ਪਹੁੰਚਾਉਂਦੀਆਂ

ਨਵੀਂ ਦਿੱਲੀ:

ਕੀ ਐਲਈਡੀ ਲਾਈਟਾਂ ਤੁਹਾਡੀਆਂ ਅੱਖਾਂ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ। ਇਸ ਗੱਲ ਨੂੰ ਤੈਅ ਕਰਨ ਦਾ ਕੋਈ ਪੈਮਾਨਾ ਨਹੀਂ। ਕਈ ਦੇਸ਼ਾਂ ਦੇ ਸਿਹਤ ਸੰਗਠਨਾਂ ਦਾ ਕਹਿਣਾ ਹੈ ਕਿ ਜੋਖਮ ਦੀਆਂ ਗੱਲਾਂ ਨੂੰ ਖ਼ਾਰਜ ਕੀਤਾ ਜਾ ਸਕਦਾ ਹੈ। ਫਰਾਂਸ ਦੀ ਸਰਕਾਰੀ ਸਿਹਤ ਨਿਗਰਾਨੀ ਸੰਸਥਾ ਨੇ ਇਸ ਹਫਤੇ ਕਿਹਾ ਕਿ ਐਲਈਡੀ ਲਾਈਟ ਦੀ ‘ਨੀਲੀ ਰੋਸ਼ਨੀ’ ਨਾਲ ਅੱਖਾਂ ਦੇ ਰੇਟੀਨਾ ਨੂੰ ਨੁਕਸਾਨ ਪਹੁੰਚ ਸਕਦਾ ਹੈ। ਇਸ ਤੋਂ ਇਲਾਵਾ ਕੁਦਰਤੀ ਤੌਰ ‘ਤੇ ਸੌਣ ਦੀ ਪ੍ਰਕ੍ਰਿਆ ‘ਤੇ ਵੀ ਅਸਰ ਹੋ ਸਕਦਾ ਹੈ। ਫਰਾਂਸੀਸੀ ਏਜੰਸੀ ਏਐਨਐਸਈਐਸ ਨੇ ਬਿਆਨ ‘ਚ ਚੇਤਾਵਨੀ ਦਿੱਤੀ ਹੈ ਕਿ ਰੇਟੀਨਾ ਦੀਆਂ ਕੋਸ਼ਿਕਾਵਾਂ ਨੂੰ ਕਦੇ ਠੀਕ ਨਾ ਹੋਣ ਵਾਲਾ ਨੁਕਸਾਨ ਪਹੁੰਚ ਸਕਦਾ ਹੈ ਤੇ ਦੇਖਣ ਦੀ ਸ਼ਕਤੀ ਨੂੰ ਵੀ ਘੱਟ ਕਰ ਸਕਦਾ ਹੈ। ਭਾਰਤ ‘ਚ ਐਲਈਡੀ ਦਾ ਇਸਤੇਮਾਲ ਕਾਫੀ ਜ਼ਿਆਦਾ ਹੁੰਦਾ ਹੈ ਜਿਨ੍ਹਾਂ ‘ਚ ਜ਼ਿਆਦਾਤਰ ਐਲਈਡੀ ਦੀਆਂ ਉੱਚ ਝਿਲਮਿਲਾਹਟ ਦਰਾਂ ਹਨ। ਪਿਛਲੇ ਕਈ ਅਧਿਐਨਾਂ ‘ਚ ਉਨ੍ਹਾਂ ਕਾਰਕਾਂ ਨੂੰ ਨੋਟ ਕੀਤਾ ਗਿਆ ਹੈ ਜੋ ਦੱਸਦੇ ਹਨ ਕਿ ਝਿਲਮਿਲਾਹਟ ਅੱਖਾਂ ਲਈ ਠੀਕ ਨਹੀਂ। ਐਮਸ ਦੇ ਸਾਬਕਾ ਅਧਿਕਾਰੀ ਨੇ ਕਿਹਾ ਕਿ ਐਲਈਡੀ ਲਾਈਟਾਂ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਹਨ। ਅਸੀਂ 10 ਤੋਂ 12 ਘੰਟੇ ਇਨ੍ਹਾਂ ਬੱਲਬਾਂ ਹੇਠ ਬਿਤਾਉਂਦੇ ਹਾਂ। ਹੁਣ ਕਿਉਂਕਿ ਸਰਕਾਰ ਵੀ ਇਨ੍ਹਾਂ ਨੂੰ ਪ੍ਰਮੋਟ ਕਰ ਰਹੀ ਹੈ ਤਾਂ ਅਜਿਹੇ ‘ਚ ਇਹ ਦੇਖਣਾ ਜ਼ਰੂਰ ਹੈ ਕਿ ਇਹ ਸੁਰੱਖਿਆ ਦੇ ਮਾਪਦੰਡਾਂ ‘ਤੇ ਖਰੀ ਉੱਤਰਦੀ ਹੈ ਜਾਂ ਨਹੀਂ।

  • Topics :

Related News