ਡਿਗਰੀ ਚੁੱਕੀ ਅਤੇ ਕੰਪਿਊਟਰ ਦੀ ਸਹਾਇਤਾ ਨਾਲ ਉਸ 'ਤੇ ਛੇੜਖਾਨੀ ਕਰਕੇ ਆਪਣੀ ਬਣਾ ਲਿਆ

ਜੈਪੁਰ:

ਰਾਜਸਥਾਨ ਦੇ ਸੀਕਰ ਵਿੱਚ ਪੁਲਿਸ ਨੇ 44 ਸਾਲਾ ਵਿਅਕਤੀ ਨੂੰ ਜਾਅਲੀ ਡਾਕਟਰ ਬਣਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਉਸ ਨੇ ਜਾਅਲੀ ਡਿਗਰੀ ਵਰਤ ਕੇ ਵੱਡੇ ਹਸਪਤਾਲ ਵਿੱਚ ਚੰਗੀ ਤਨਖ਼ਾਹ 'ਤੇ ਨੌਕਰੀ ਵੀ ਲੈ ਲਈ ਸੀ। ਇੰਨਾ ਹੀ ਨਹੀਂ ਉਹ ਰੋਜ਼ਾਨਾ ਤਕਰੀਬਨ 25 ਮਰੀਜ਼ਾਂ ਨੂੰ ਵੀ ਦਵਾਈ ਦਿੰਦਾ ਸੀ। ਇਸ ਜਾਅਲੀ ਡਾਕਟਰ ਦੀ ਪਛਾਣ ਮਾਨ ਸਿੰਘ ਬਘੇਲ ਵਜੋਂ ਹੋਈ ਹੈ। ਉਹ ਖ਼ੁਦ ਆਗਰਾ ਦਾ ਰਹਿਣ ਵਾਲਾ ਹੈ ਅਤੇ 12ਵੀਂ ਪਾਸ ਹੈ। ਮਾਨ ਸਿੰਘ ਝੋਲਾ ਛਾਪ ਡਾਕਟਰ ਵੀ ਰਹਿ ਚੁੱਕਾ ਹੈ, ਪਰ ਉਸ ਦੀ ਜ਼ਿੰਦਗੀ ਸਾਲ 2014 ਵਿੱਚ ਬਦਲ ਗਈ। ਇੱਕ ਪੁਲਿਸ ਅਧਿਕਾਰੀ ਨੇ ਨਾਂਅ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਸਾਲ 2014 ਵਿੱਚ ਮਾਨ ਸਿੰਘ ਟਰੇਨ ਵਿੱਚ ਕਿਤੇ ਜਾ ਰਿਹਾ ਸੀ ਕਿ ਉਸ ਨੂੰ ਮਨੋਜ ਕੁਮਾਰ ਨਾਂਅ ਦੇ ਡਾਕਟਰ ਦੀ ਡਿਗਰੀ ਸੀਟ 'ਤੇ ਪਈ ਹੋਈ ਮਿਲੀ। ਉਸ ਨੇ ਡਿਗਰੀ ਚੁੱਕੀ ਅਤੇ ਕੰਪਿਊਟਰ ਦੀ ਸਹਾਇਤਾ ਨਾਲ ਉਸ 'ਤੇ ਛੇੜਖਾਨੀ ਕਰਕੇ ਆਪਣੀ ਬਣਾ ਲਿਆ। ਮਾਨ ਸਿੰਘ ਬਘੇਲ ਨੇ ਇਸ ਡਿਗਰੀ ਦੀ ਮਦਦ ਨਾਲ ਆਗਰਾ ਅਤੇ ਯੂਪੀ ਦੇ ਹੋਰਨਾਂ ਜ਼ਿਲ੍ਹਿਆਂ ਵਿੱਚ ਡਾਕਟਰ ਦੀ ਨੌਕਰੀ ਲੈਣੀ ਚਾਹੀ, ਪਰ ਸਫਲ ਨਾ ਹੋਇਆ। ਫਿਰ ਦਸੰਬਰ 2018 ਨੂੰ ਉਹ ਰਾਜਸਥਾਨ ਦੇ ਸੀਕਰ ਜ਼ਿਲ੍ਹੇ ਦੇ ਇੱਕ ਹਸਪਤਾਲ ਅੰਦਰ ਡਾ. ਮਨੋਜ ਕੁਮਾਰ ਬਣ ਕੇ ਨੌਕਰੀ ਹਾਸਲ ਕਰਨ ਵਿੱਚ ਕਾਮਯਾਬ ਹੋ ਗਿਆ। ਉਸ ਨੂੰ ਤਕਰੀਬਨ ਇੱਕ ਲੱਖ ਰੁਪਏ ਮਿਹਨਤਾਨਾ ਹਰ ਮਹੀਨੇ ਮਿਲਣ ਲੱਗਾ। ਪਰ ਉਸ ਦੇ ਨੌਕਰੀ ਲੱਗਣ ਤੋਂ ਕੁਝ ਮਹੀਨੇ ਬਾਅਦ ਉਸ ਦੀਆਂ ਸ਼ਿਕਾਇਤਾਂ ਮਿਲਣ ਲੱਗੀਆਂ। ਪਰ ਜੂਨ ਮਹੀਨੇ ਵਿੱਚ ਦਿਲ ਦੀ ਰੋਗੀ ਔਰਤ ਦੀ ਸਿਹਤ ਜ਼ਿਆਦਾ ਵਿਗੜਨ ਕਾਰਨ ਹਸਪਤਾਲ ਪ੍ਰਸ਼ਾਸਨ ਨੂੰ ਸ਼ੱਕ ਹੋ ਗਿਆ। ਉਨ੍ਹਾਂ ਚੋਣ ਕਮਿਸ਼ਨ ਦੀ ਵੈੱਬਸਾਈਟ 'ਤੇ ਪੁਸ਼ਟੀ ਕੀਤੀ ਤਾਂ ਉਸ ਦੀ ਗ਼ਲਤ ਪਛਾਣ ਦਾ ਖੁਲਾਸਾ ਹੋਇਆ। ਇਸ ਤੋਂ ਬਾਅਦ ਉਸ ਦੀ ਡਿਗਰੀ ਦੀ ਪੁਣਛਾਣ ਹੋਈ ਅਤੇ ਅੰਤ ਉਸ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ।

  • Topics :

Related News