ਸਬਜ਼ੀ ਵੇਚਣ ਵਾਲੇ ਦੇ ਬੈਂਕ ਖ਼ਾਤੇ ਵਿੱਚ ਅਚਾਨਕ ਚਾਰ ਕਰੋੜ ਰੁਪਏ ਟਰਾਂਸਫਰ ਹੋ ਗਏ

ਕਾਨਪੁਰ:

ਬਕੇਵਰ ਦੇ ਲਵੇਦੀ ਵਿੱਚ ਰਹਿਣ ਵਾਲੇ ਸਬਜ਼ੀ ਵੇਚਣ ਵਾਲੇ ਦੇ ਬੈਂਕ ਖ਼ਾਤੇ ਵਿੱਚ ਅਚਾਨਕ ਚਾਰ ਕਰੋੜ ਰੁਪਏ ਟਰਾਂਸਫਰ ਹੋ ਗਏ। ਇਸ ਨਾਲ ਉਸ ਦੀ ਖ਼ੁਸ਼ੀ ਦਾ ਟਿਕਾਣਾ ਨਾ ਰਿਹਾ। ਇੱਕ ਪਲ ਹੀ ਵਿੱਚ ਉਸ ਨੇ ਆਪਣੀ ਜ਼ਿੰਦਗੀ ਦਾ ਸਾਰਾ ਤਾਣਾ-ਬਾਣਾ ਬੁਣ ਲਿਆ। ਆਪਣੇ ਖ਼ਾਤੇ ਵਿੱਚ ਕਰੋੜਾਂ ਦੀ ਰਕਮ ਵੇਖ ਕੇ ਉਸ ਨੇ ਆਪਣੇ ਘਰ ਵਾਲਿਆਂ ਨੂੰ ਜਾਣਕਾਰੀ ਦਿੱਤੀ ਪਰ ਬਾਅਦ ਵਿੱਚ ਇਹ ਸਭ ਸੁਪਨੇ ਵਰਗਾ ਸਾਬਤ ਹੋਇਆ।ਇਟਾਵਾ ਜਨਪਦ ਦੇ ਇੱਕ ਛੋਟੇ ਜਿਹੇ ਪਿੰਡ ਲਵੇਦੀ ਵਿੱਚ ਰਹਿਣ ਵਾਲਾ ਦੀਪਕ ਸਿੰਘ ਰਾਜਾਵਤ ਛੋਟੀ ਜਿਹੀ ਸਬਜ਼ੀ ਦੀ ਦੁਕਾਨ ਲਾਉਂਦਾ ਹੈ। ਲਵੇਦੀ ਸਥਿਤ ਸਟੇਟ ਬੈਂਕ ਵਿੱਚ ਉਸ ਦਾ ਬਚਤ ਖ਼ਾਤਾ ਹੈ। ਸੋਮਵਾਰ ਨੂੰ ਖ਼ਾਤੇ ਤੋਂ ਲੈਣ-ਦੇਣ ਬਾਅਦ ਜਦੋਂ ਉਸ ਨੇ ਪਾਸਬੁੱਕ 'ਤੇ ਐਂਟਰੀ ਕਰਵਾਈ ਤਾਂ 3 ਕਰੋੜ 94 ਲੱਖ ਦੀ ਰਕਮ ਵੇਖ ਉਸ ਦੇ ਹੋਸ਼ ਉੱਡ ਗਏ। ਖ਼ੁਸ਼ੀ ਦੇ ਮਾਰੇ ਉਸ ਨੇ ਇੱਕ ਪਲ ਵਿੱਚ ਕਈ ਸੋਚਾਂ ਸੋਚ ਲਈਆਂ। ਉਸ ਨੇ ਉਸੇ ਵੇਲੇ ਆਪਣੇ ਰਿਸ਼ਤੇਦਾਰਾਂ ਨੂੰ ਵੀ ਫੋਨ ਕਰ ਦਿੱਤੇ।ਜਦੋਂ ਉਸ ਨੇ ਬੈਂਕ ਦੇ ਮੈਨੇਜਰ ਨਾਲ ਸੰਪਰਕ ਕੀਤਾ ਤਾਂ ਬੈਂਕ ਮੈਨੇਜਰ ਨੇ ਉਸ ਦੇ ਖ਼ਾਤੇ ਤੋਂ ਲੈਣ-ਦੇਣ 'ਤੇ ਤੁਰੰਤ ਰੋਕ ਲਾ ਦਿੱਤੀ। ਜਦੋਂ ਲਵੇਦੀ ਸਥਿਤ ਸਟੇਟ ਬੈਂਕ ਸ਼ਾਖਾ ਦੇ ਮੈਨੇਜਰ ਵਿਜੇ ਕੁਮਾਰ ਤੋਂ ਫੋਨ ਕਰਕੇ ਜਾਣਕਾਰੀ ਲਈ ਗਈ ਤਾਂ ਉਨ੍ਹਾਂ ਦੱਸਿਆ ਕਿ ਸਰਵਰ ਦੀ ਗੜਬੜੀ ਕਰਕੇ ਪਾਸਬੁੱਕ ਵਿੱਚ ਗਲਤ ਡੇਟਾ ਪ੍ਰਿੰਟ ਹੋ ਗਿਆ ਹੈ। ਖ਼ਾਤਾਧਾਰਕ ਦੀਪਕ ਸਿੰਘ ਦੇ ਖ਼ਾਤੇ ਵਿੱਚ ਮਹਿਜ਼ 39 ਹਜ਼ਾਰ ਰੁਪਏ ਹੀ ਹਨ। ਖ਼ਾਤੇ ਵਿੱਚ ਰੋਕ ਨਹੀਂ ਲਾਈ ਗਈ, ਸਿਰਫ ਹੋਲਡ 'ਤੇ ਰੱਖਿਆ ਗਿਆ ਹੈ, ਜਿਸ ਨੂੰ ਠੀਕ ਕਰ ਦਿੱਤਾ ਜਾਏਗਾ।

  • Topics :

Related News