ਕੇਜਰੀਵਾਲ ਨੂੰ ਸਿਆਸਤ ਛੱਡ ਦੇਣੀ ਚਾਹੀਦੀ

ਨਵੀਂ ਦਿੱਲੀ:

ਪੂਰਬੀ ਦਿੱਲੀ ਤੋਂ ਬੀਜੇਪੀ ਉਮੀਦਵਾਰ ਗੌਤਮ ਗੰਭੀਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਸਾਬਤ ਕਰ ਦੇਵੇ ਕਿ ਉਨ੍ਹਾਂ ਦੀ ਵਿਰੋਧੀ ਉਮੀਦਵਾਰ ਆਤਿਸ਼ੀ ਮਾਰਲੇਨਾ ਖ਼ਿਲਾਫ਼ ਵੰਡੇ ਗਏ ਕਥਿਤ ਅਪਮਾਨਜਨਕ ਪਰਚੇ ਨਾਲ ਉਨ੍ਹਾਂ ਦਾ ਲੈਣਾ-ਦੇਣਾ ਹੈ ਤਾਂ ਉਹ ਜਨਤਕ ਤੌਰ 'ਤੇ ਆਪਣੇ-ਆਪ ਨੂੰ ਫਾਂਸੀ ਲਾ ਲੈਣਗੇ। ਉਨ੍ਹਾਂ ਕਿਹਾ ਕਿ ਜੇ ਆਮ ਆਦਮੀ ਪਾਰਟੀ ਇਲਜ਼ਾਮਾਂ ਨੂੰ ਸਾਬਤ ਨਹੀਂ ਕਰ ਪਾਉਂਦੀ ਤਾਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸਿਆਸਤ ਛੱਡ ਦੇਣੀ ਚਾਹੀਦੀ ਹੈ। ਇਸ ਮਾਮਲੇ ਬਾਰੇ ਗੰਭੀਰ ਨੇ ਟਵੀਟ ਕੀਤਾ, 'ਅਰਵਿੰਦ ਕੇਜਰੀਵਾਲ ਤੇ 'ਆਪ' ਨੂੰ ਤੀਜੀ ਚੁਣੌਤੀ। ਜੇ ਉਹ ਸਾਬਤ ਕਰ ਸਕਦੇ ਹਨ ਕਿ ਮੇਰਾ ਇਸ ਪਰਚਾ ਵਿਵਾਦ ਨਾਲ ਕੋਈ ਲੈਣਾ-ਦੇਣਾ ਹੈ ਤਾਂ ਮੈਂ ਜਨਤਕ ਤੌਰ 'ਤੇ ਫਾਂਸੀ ਲਾ ਲਵਾਂਗਾ। ਨਹੀਂ ਤਾਂ ਅਰਵਿੰਦ ਕੇਜਰੀਵਾਲ ਨੂੰ ਸਿਆਸਤ ਛੱਡ ਦੇਣੀ ਚਾਹੀਦੀ ਹੈ। ਕਬੂਲ ਹੈ?' ਗੰਭੀਰ ਨੇ ਵੀਰਵਾਰ ਰਾਤ ਨੂੰ ਕੇਜਰੀਵਾਲ, ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ ਆਤਿਸ਼ੀ ਨੂੰ ਮਾਣਹਾਨੀ ਨੋਟਿਸ ਭੇਜ ਕੇ ਇਲਜ਼ਾਮ ਵਾਪਸ ਲੈਣ, ਬਿਨਾ ਸ਼ਰਤ ਮੁਆਫ਼ੀ ਮੰਗਣ ਜਾਂ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨ ਨੂੰ ਕਿਹਾ ਹੈ।

 

  • Topics :

Related News