ਐਡਮਿਰਲ ਕਰਮਬੀਰ ਸਿੰਘ ਨੇ ਚੀਫ਼ ਆਫ਼ ਦ ਨੇਵਲ ਦਾ ਅਹੁਦਾ ਸੰਭਾਲ ਲਿਆ

ਨਵੀਂ ਦਿੱਲੀ:

ਐਡਮਿਰਲ ਕਰਮਬੀਰ ਸਿੰਘ ਨੇ ਅੱਜ ਚੀਫ਼ ਆਫ਼ ਦ ਨੇਵਲ ਸਟਾਫ ਯਾਨੀ ਨੇਵੀ ਚੀਫ਼ ਦਾ ਅਹੁਦਾ ਸੰਭਾਲ ਲਿਆ ਹੈ। ਆਪਣੇ ਕਾਰਜਕਾਰ ਸੰਭਾਲਣ ਤੋਂ ਬਾਅਦ ਐਡਮਿਰਲ ਕਰਮਬੀਰ ਨੇ ਕਿਹਾ ਕਿ ਇੰਡੀਅਨ ਨੇਵੀ ਹਰ ਰੋਜ਼ ਨਵੀਆਂ ਉਚਾਈਆਂ ਨੂੰ ਛੂਹ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਨੇਵੀ ਨੂੰ ਸ਼ਕਤੀਸ਼ਾਲੀ ਬਣਾਉਣਾ ਉਨ੍ਹਾਂ ਦਾ ਸਭ ਤੋ ਮੁੱਖ ਮਕਸਦ ਹੈ। ਕਰਮਬੀਰ ਦੇ ਕਾਰਜਕਾਰ ਸੰਭਾਲਣ ਤੋਂ ਪਹਿਲਾਂ ਇਸ ਅਹੁਦੇ ‘ਤੇ ਸੁਨੀਲ ਲਾਂਬਾ ਸੀ। ਨੇਵੀ ਚੀਫ਼ ਕਰਮਬੀਰ ਨੇ ਕਿਹਾ, “ਸਾਡੇ ਸਾਬਕਾ ਜਲ ਸੈਨਾ ਅਧਿਕਾਰੀਆਂ ਨੇ ਨੇਵੀ ਨੂੰ ਮਜਬੂਤ ਆਧਾਰ ਦਿੱਤਾ ਹੈ। ਇਸ ਕਾਰਨ ਨਵੀਆਂ ਉਚਾਈਆਂ ਨੂੰ ਛੂਹਿਆ ਹੈ। ਇਹ ਮੇਰੀ ਕੋਸ਼ਿਸ਼ ਰਹੇਗੀ ਕਿ ਮੈਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਅੱਗੇ ਵਧਾਵਾਂ ਤੇ ਦੇਸ਼ ਨੂੰ ਮਜਬੂਤ ਜਲ ਸੈਨਾ ਦਵਾਂ”। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਾਡੀ ਕੋਸ਼ਿਸ਼ ਜਲ ਸੈਨਾ ਨੂੰ ਔਖੀ ਤੋਂ ਔਖੀ ਘੜੀ ‘ਚ ਲੜਣ ਵਾਲਾ ਹਿੱਸਾ ਬਣਾਉਣਾ ਹੈ। ਕਰਮਬੀਰ ਸਿੰਘ ਜਲ ਸੈਨਾ ਮੁਖੀ ਬਣਨ ਵਾਲੇ ਪਹਿਲੇ ਅਜਿਹੇ ਅਧਿਕਾਰੀ ਹਨ ਜੋ ਪਹਿਲਾਂ ਜਲ ਸੈਨਾ ਦੇ ਹੈਲੀਕਾਪਟਰ ‘ਚ ਪਾਈਲਟ ਰਹੇ ਹਨ। ਉਨ੍ਹਾਂ ਨੇ ਹੁਣ ਤਕ ਨੇਵੀ ‘ਚ 39 ਸਾਲ ਦੀ ਸੇਵਾ ਦਿੱਤੀ ਹੈ। ਕਰਮਬੀਰ ਦੀ ਨਿਯੁਕਤੀ 1980 ‘ਚ ਹੋਈ ਸੀ।

  • Topics :

Related News