ਪਾਰਟੀ 11 ਸੀਟਾਂ ‘ਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ‘ਚ ਇਕੱਲੇ ਹੀ ਲੜੇਗੀ

ਲਖਨਊ:

ਲੋਕ ਸਭਾ ਚੋਣਾਂ ‘ਚ ਸਪਾ-ਬਸਪਾ-ਰਾਲੋਦ ਦੇ ਗਠਬੰਧਨ ਨੂੰ ਉਹ ਕਾਮਯਾਬੀ ਨਹੀਂ ਮਿਲੀ ਜਿਸ ਦੀ ਉਮੀਦ ਸੀ। ਅੱਜ ਬਸਪਾ ਸੁਪਰੀਮੋ ਮਾਇਆਵਤੀ ਨੇ ਪ੍ਰੈੱਸ ਕਾਨਫਰੰਸ ‘ਚ ਸਾਫ਼ ਕਰ ਦਿੱਤਾ ਕਿ ਉਨ੍ਹਾਂ ਦੀ ਪਾਰਟੀ 11 ਸੀਟਾਂ ‘ਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ‘ਚ ਇਕੱਲੇ ਹੀ ਲੜੇਗੀ। ਮਾਇਆਵਤੀ ਨੇ ਇਹ ਵੀ ਨਹੀਂ ਕਿਹਾ ਕਿ ਉਨ੍ਹਾਂ ਨੇ ਗਠਬੰਧਨ ਤੋੜ ਦਿੱਤਾ ਹੈ ਪਰ ਉਨ੍ਹਾਂ ਦੀਆਂ ਗੱਲਾਂ ਤੋਂ ਬਿਲਕੁਲ ਸਾਫ਼ ਸੀ ਕਿ ਫਿਲਹਾਲ ਗਠਬੰਧਨ ‘ਤੇ ਬ੍ਰੇਕ ਲੱਗ ਗਿਆ ਹੈ। ਬਸਪਾ ਆਉਣ ਵਾਲੀਆਂ ਜ਼ਿਮਨੀ ਚੋਣਾਂ ‘ਚ ਇਕੱਲੇ ਹੀ ਚੋਣ ਮੈਦਾਨ ‘ਚ ਉਤਰੇਗੀ ਜਿੱਥੇ ਉਸ ਦਾ ਮੁਕਾਬਲਾ ਸਪਾ ਨਾਲ ਹੋਵੇਗਾ। ਇਸ ਦੇ ਨਾਲ ਹੀ ਮਾਇਆਵਤੀ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਗਠਬੰਧਨ ਤੋਂ ਫਾਇਦਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਅਖਿਲੇਸ਼ ਤੇ ਡਿੰਪਲ ਨਾਲ ਰਿਸ਼ਤੇ ਖ਼ਤਮ ਨਹੀ ਹੋਏ ਤੇ ਦੋਵੇਂ ਪਾਰਟੀਆਂ ਅੱਗੇ ਵੀ ਮਿਲ ਕੇ ਚੱਲ ਸਕਦੀਆਂ ਹਨ। ਇਸ ਦੇ ਨਾਲ ਹੀ ਬਸਪਾ ਸੁਪਰੀਮੋ ਨੇ ਅਖਿਲੇਸ਼ ਨੂੰ ਆਪਣੀ ਪਾਰਟੀ ਦੀ ਹਾਲਤ ਸੁਧਾਰਨ ਤੇ ਆਪਣੇ ਲੋਕਾਂ ਨੂੰ ਮਿਸ਼ਨਰੀ ਬਣਾਉਣ ਦੀ ਸਲਾਹ ਦਿੱਤੀ ਹੈ। ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਜੇਕਰ ਅਖਿਲੇਸ਼ ਜ਼ਿਮਨੀ ਚੋਣਾਂ ‘ਚ ਕਾਮਯਾਬ ਹੁੰਦੇ ਹਨ ਤਾਂ ਅੱਗੇ ਵੀ ਉਨ੍ਹਾਂ ਨਾਲ ਮਿਲ ਕੇ ਕੰਮ ਕਰ ਸਕਦੇ ਹਨ।

  • Topics :

Related News