ਪੱਤਰਕਾਰਾਂ ਨੂੰ ਪੈਨਸ਼ਨ ਲਾਉਣ ਵਾਲੇ ਐਲਾਨ ਨੂੰ ਅਮਲੀ ਜਾਮਾ ਪਹਿਨਾ ਦਿੱਤਾ

Jul 23 2019 01:25 PM

ਚੰਡੀਗੜ੍ਹ:

ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਪੱਤਰਕਾਰਾਂ ਨੂੰ ਪੈਨਸ਼ਨ ਲਾਉਣ ਵਾਲੇ ਐਲਾਨ ਨੂੰ ਅਮਲੀ ਜਾਮਾ ਪਹਿਨਾ ਦਿੱਤਾ ਹੈ। ਸਰਕਾਰ ਨੇ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ। ਕੈਪਟਨ ਸਰਕਾਰ ਭਾਰਤ ਦੇ ਨਾਗਰਿਕ, 60 ਸਾਲ ਤੋਂ ਉੱਪਰ ਅਤੇ ਪੰਜਾਬ ਦੇ ਲੋਕ ਸੰਪਰਕ ਵਿਭਾਗ ਤੋਂ ਛੇ ਵਿੱਚੋਂ ਘੱਟੋ ਘੱਟ ਪੰਜ ਸਾਲਾਂ ਲਈ ਮਾਨਤਾ ਪ੍ਰਾਪਤ (ਐਕ੍ਰੀਡਿਏਸ਼ਨ) ਪੱਤਰਕਾਰ ਨੂੰ ਪੈਨਸ਼ਨ ਦੇਵੇਗੀ। ਪੈਨਸ਼ਨ ਲਾਭ ਚਾਹੁੰਣ ਵਾਲੇ ਪੱਤਰਕਾਰ ਦਾ ਕੁੱਲ ਤਜ਼ਰਬਾ 20 ਸਾਲ ਦਾ ਹੋਣਾ ਚਾਹੀਦਾ ਹੈ ਅਤੇ ਉਸ ਖ਼ਿਲਾਫ਼ ਕੋਈ ਵੀ ਅਪਰਾਧਕ ਮਾਮਲਾ ਦਰਜ ਨਹੀਂ ਹੋਣਾ ਚਾਹੀਦਾ। ਜਿਸ ਪੱਤਰਕਾਰ ਨੇ ਸਰਕਾਰੀ ਪੈਨਸ਼ਨ ਦਾ ਲਾਭ ਲੈਣਾ ਹੈ ਉਹ ਕਿਸੇ ਹੋਰ ਥਾਂ ਤੋਂ ਤਨਖ਼ਾਹ ਜਾਂ ਪੈਨਸ਼ਨ ਨਹੀਂ ਲੈ ਸਕਦਾ। ਜੇਕਰ ਅਜਿਹਾ ਹੁੰਦਾ ਹੈ ਤਾਂ ਸਰਕਾਰੀ ਪੈਨਸ਼ਨ ਰੱਦ ਹੋ ਜਾਵੇਗੀ।

  • Topics :

Related News