ਭੂਚਾਲ ਦੇ ਝਟਕੇ ਸਵੇਰੇ 7:45 ਵਜੇ , ਜਿਨ੍ਹਾਂ ਦੀ ਤਿਬਰਤਾ 3.2

ਸੋਨੀਪਤ:

ਹਰਿਆਣਾ ਦੇ ਸੋਨੀਪਤ ‘ਚ ਸ਼ਨੀਵਾਰ ਦੀ ਸਵੇਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਦੇ ਨਾਲ ਲੋਕਾਂ ਦਾ ਦਹਿਸ਼ੱਤ ਦਾ ਮਾਹੌਲ ਬਣ ਗਿਆ ਅਤੇ ਲੋਕ ਆਪਣੇ ਘਰਾਂ ਚੋਂ ਬਾਹਰ ਨਿਕਲ ਆਏ। ਭੂਚਾਲ ਦੇ ਝਟਕੇ ਸਵੇਰੇ 7:45 ਵਜੇ ਆੇ, ਜਿਨ੍ਹਾਂ ਦੀ ਤਿਬਰਤਾ 3.2 ਮਾਪੀ ਗਈ। ਭੂਚਾਲ ਦਾ ਕੇਂਦਰ ਸੋਨੀਪਤ ਤੋਂ 5 ਕਿਲੋਮੀਟਰ ਦੂਰ ਦੱਸਿਆ ਜਾ ਰਿਹਾ ਹੈ। ਫਿਲਹਾਲ ਕਿਸੇ ਵੀ ਤਰ੍ਹਾਂ ਨਾਲ ਜਾਨਮਾਲ ਦਾ ਨੁਕਸਾਨ ਹੋਣ ਦੀ ਕੋਈ ਜਾਣਕਾਰੀ ਨਹੀ ਹੈ। ਵੱਡੀਆਂ ਇਮਾਰਤਾਂ ‘ਚ ਰਹਿਣ ਵਾਲੇ ਲੋਕਾਂ ਨੇ ਜ਼ਿਆਦਾ ਝਟਕੇ ਮਹਿਸੂਸ ਕੀਤੇ। ਜਿਸ ਕਰਕੇ ਉਹ ਫੋਰਨ ਸੜਕਾਂ ਤੋਂ ਬਾਹਰ ਨਿਕ ਆਏ। ਸਾਲ 2018 ‘ਚ ਵੀ ਸੋਨੀਪਤ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸੀ। ਭੂਚਾਲ ਆਉਣ ਦੀ ਸੰਭਾਵਨਾਵਾਂ ਨੂੰ ਦੇਖਦੇ ਹੋਏ ਦੇਸ਼ ਨੂੰ ਪੰਜ ਹਿੱਸਿਆਂ ‘ਚ ਵੰਡ ਦਿੱਤਾ ਗਿਆਂ ਹੈ, ਜਿਸ ‘ਚ ਹਰਿਆਣਾ ਦਾ ਸੋਨੀਪਤ ਜ਼ਿਲ੍ਹਾ ਜੋਨ ਨੰਬਰ ਚਾਰ ‘ਚ ਆਉਂਦਾ ਹੈ। ਇਸ ‘ਚ ਦਿੱਲੀ, ਐਨਸੀਆਰ, ਯੂਪੀ ਅਤੇ ਬਿਹਾਰ ਸ਼ਾਮਲ ਹਨ।

  • Topics :

Related News