ਡਿਪਟੀ ਮੇਅਰ ਜਰਨੈਲ ਸਿੰਘ ਨੇ ਅੱਜ ਸਵੇਰੇ ਗੋਲੀ ਮਾਰ ਦਿੱਤੀ

Oct 03 2019 01:44 PM

ਮੋਗਾ:

ਇੱਥੇ ਦੇ ਪਿੰਡ ਦੂਨੇਕੇ ‘ਚ ਰਹਿਣ ਵਾਲੇ ਕੁਲਵੰਤ ਸਿੰਘ ਪੁੱਤਰ ਮਹਿੰਦਰ ਸਿੰਘ ਨੂੰ ਡਿਪਟੀ ਮੇਅਰ ਜਰਨੈਲ ਸਿੰਘ ਨੇ ਅੱਜ ਸਵੇਰੇ ਗੋਲੀ ਮਾਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਗੁਰਦੁਆਰਾ ਸਾਹਿਬ ਨੂੰ ਜਾਣ ਵਾਲੇ ਰਾਹ ਨੂੰ ਲੈ ਕੇ ਦੋਵਾਂ ‘ਚ ਬੀਤੇ ਕੁਝ ਦਿਨਾਂ ਤੋਂ ਵਿਵਾਦ ਚੱਲ ਰਿਹਾ ਸੀ।

11 ਫੁੱਟ ਦੇ ਇਸ ਰਸਤੇ ਨੂੰ 13 ਫੁੱਟ ਕਰਨ ਨੂੰ ਲੈ ਕੇ ਅਕਾਲੀ ਮੇਅਰ ਤੇ ਕਾਂਗਰਸੀ ਕੁਲਵੰਤ ਸਿੰਘ ‘ਚ ਅੱਜ ਸਵੇਰੇ ਝਗੜਾ ਹੋਇਆ। ਇਸ ਦੌਰਾਨ ਮੇਅਰ ਨੇ ਕੁਲਵੰਤ ਸਿੰਘ ਨੂੰ ਗੋਲੀ ਮਾਰ ਦਿੱਤੀ। ਗੋਲੀ ਕੁਲਵੰਤ ਸਿੰਘ ਦੇ ਪੱਟ ‘ਚ ਲੱਗੀ ਹੈ। ਗੋਲੀ ਲੱਗਣ ਤੋਂ ਬਾਅਦ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਜਿੱਥੇ ਹੁਣ ਉਹ ਖ਼ਤਰੇ ਤੋਂ ਬਾਹਰ ਦੱਸਿਆ ਜਾ ਰਿਹਾ ਹੈ। ਘਟਨਾ ਤੋਂ ਬਾਅਦ ਤੋਂ ਹੀ ਡਿਪਟੀ ਮੇਅਰ ਜਰਨੈਲ ਸਿੰਘ ਫਰਾਰ ਹੈ ਤੇ ਪੁਲਿਸ ਉਸ ਦੀ ਭਾਲ ਕਰ ਰਹੀ ਹੈ।

  • Topics :

Related News