ਕਪਤਾਨ ਕਪਿਲ ਦੇਵ ਨੂੰ ਸਪੋਰਟਸ ਯੂਨੀਵਰਸਿਟੀ, ਰਾਏ (ਸੋਨੀਪਤ) ਦੇ ਪਹਿਲੇ ਚਾਂਸਲਰ ਨਿਯੁਕਤ

Sep 14 2019 05:21 PM

ਸੋਨੀਪਤ:

ਹਰਿਆਣਾ ਸਰਕਾਰ ਨੇ ਕ੍ਰਿਕਟ ਦੇ ਦਿੱਗਜ ਕਪਤਾਨ ਕਪਿਲ ਦੇਵ ਨੂੰ ਸਪੋਰਟਸ ਯੂਨੀਵਰਸਿਟੀ, ਰਾਏ (ਸੋਨੀਪਤ) ਦੇ ਪਹਿਲੇ ਚਾਂਸਲਰ ਨਿਯੁਕਤ ਕੀਤਾ ਹੈ। ਕਪਿਲ ਦੇਵ ਭਾਰਤ ਦੀ 1983 ਕ੍ਰਿਕੇਟ ਵਿਸ਼ਵ ਕੱਪ ਜੇਤੂ ਟੀਮ ਦੇ ਕਪਤਾਨ ਸਨ। ਹਰਿਆਣਾ ਦੇ ਨੌਜਵਾਨ ਤੇ ਖੇਡ ਮੰਤਰੀ ਅਨਿਲ ਵਿਜ ਨੇ ਸ਼ਨੀਵਾਰ ਨੂੰ ਟਵੀਟ ਰਾਹੀਂ ਦੀ ਕਪਿਲ ਦੀ ਨਿਯੁਕਤੀ ਦਾ ਐਲਾਨ ਕੀਤਾ। ਕਪਿਲ ਮੂਲ ਰੂਪ ਤੋਂ ਹਰਿਆਣਾ ਨਾਲ ਸਬੰਧਤ ਹਨ। ਹਰਿਆਣਾ ਅਸੈਂਬਲੀ ਨੇ ਪਿਛਲੇ ਮਹੀਨੇ ਮਾਨਸੂਨ ਸੈਸ਼ਨ ਵਿੱਚ ਰਾਏ ਵਿਖੇ ਹਰਿਆਣਾ ਦੀ ਪਹਿਲੀ ਖੇਡ ਯੂਨੀਵਰਸਿਟੀ ਦਾ ਮਤਾ ਪਾਸ ਕੀਤਾ ਸੀ। ਹੁਣ ਤਕ ਰਾਏ ਵਿੱਚ ਇੱਕ ਸਪੋਰਟਸ ਸਕੂਲ ਚੱਲ ਰਿਹਾ ਸੀ। ਸੂਤਰਾਂ ਮੁਤਾਬਕ ਕਪਿਲ ਯੂਨੀਵਰਸਿਟੀ ਦੇ ਪਹਿਲਾ ਚਾਂਸਲਰ ਬਣਨਗੇ। ਉਨ੍ਹਾਂ ਦੱਸਿਆ ਕਿ ਵਾਈਸ-ਚਾਂਸਲਰ ਸਣੇ ਹੋਰ ਸਟਾਫ ਨੂੰ ਵੀ ਜਲਦ ਨਿਯੁਕਤ ਕਰ ਲਿਆ ਜਾਵੇਗਾ।

  • Topics :

Related News