ਸਰਪੰਚਾਂ ਨੂੰ ਆ ਰਹੀਆਂ ਮੁਸ਼ਕਲਾਂ 'ਤੇ ਵਿਚਾਰ-ਵਟਾਂਦਰਾ

Oct 09 2019 06:06 PM

 ਸ਼ਾਹਪੁਰ ਕੰਡੀ :

ਧਾਰ ਬਲਾਕ ਦੇ ਸਾਰੇ ਸਰਪੰਚਾਂ ਤੇ ਜੀਓਜੀ ਟੀਮ ਦੀ ਇਕ ਵਿਸ਼ੇਸ਼ ਮੀਟਿੰਗ ਸੋਮਵਾਰ ਨੂੰ ਰਣਜੀਤ ਸਾਗਰ ਡੈਮ ਸ਼ਾਹਪੁਰ ਕੰਡੀ ਟਾਊਨਸ਼ਿਪ ਦੇ ਸਟਾਫ ਕਲੱਬ 'ਚ ਜ਼ਿਲ੍ਹਾ ਪਠਾਨਕੋਟ ਦੇ ਪ੍ਰਭਾਰੀ ਬਰਗੇਡੀਅਰ ਪਲਿਾਹਦ ਦੀ ਅਗਵਾਈ ਹੇਠ ਹੋਈ। ਮੀਟਿੰਗ 'ਚ ਧਾਰ ਬਲਾਕ ਦੇ ਸਾਰੇ ਪਿੰਡਾਂ ਦੇ ਸਰਪੰਚਾਂ ਨੇ ਹਿੱਸਾ ਲਿਆ। ਮੀਟਿੰਗ 'ਚ ਇਲਾਕੇ ਦੇ ਸਰਪੰਚਾਂ ਨੂੰ ਆ ਰਹੀਆਂ ਮੁਸ਼ਕਲਾਂ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਜੀਓਜੀ ਜ਼ਿਲ੍ਹਾ ਪ੍ਰਭਾਰੀ ਬਰਗੇਡੀਅਰ ਪਹਿਲਾਦ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਦਾ ਉਨ੍ਹਾਂ ਦਾ ਮੁੱਖ ਉਦੇਸ਼ ਧਾਰ ਬਲਾਕ ਦੇ ਸਰਪੰਚਾਂ ਨੂੰ ਆ ਰਹੀਆਂ ਮੁਸ਼ਕਲਾਂ 'ਤੇ ਗੱਲਬਾਤ ਕਰ ਉਨ੍ਹਾਂ ਦਾ ਹੱਲ ਕਰਨਾ ਹੈ। ਇਸ ਮੌਕੇ ਉਨ੍ਹਾਂ ਸਾਰੇ ਸਰਪੰਚਾਂ ਨੂੰ ਕਿਹਾ ਕਿ ਜਿਓਜੀ ਟੀਮ ਦਾ ਉਦੇਸ਼ ਸਰਪੰਚਾਂ ਦੇ ਵਿਕਾਸ ਕੰਮਾਂ ਵਿੱਚ ਰੁਕਾਵਟ ਪਾਉੁਣਾ ਨਹੀਂ ਬਲਕਿ ਉਨ੍ਹਾਂ ਨੂੰ ਵਿਕਾਸ 'ਚ ਆ ਰਹੀਆਂ ਮੁਸ਼ਕਲਾਂ ਨੂੰ ਦੂਰ ਕਰਨਾ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਧਾਰ ਬਲਾਕ ਦੇ ਸਰਪੰਚਾਂ ਦੀ ਛਵੀ ਬਿਲਕੁਲ ਸਾਫ ਸੁਥਰੀ ਹੈ ਤੇ ਇਨ੍ਹਾਂ ਸਾਰਿਆਂ 'ਚ ਆਪਣੇ ਪਿੰਡਾਂ ਦਾ ਵਿਕਾਸ ਕਰਵਾਉਣ ਦਾ ਜਜ਼ਬਾ ਹੈ। ਜੀਓਜੀ ਟੀਮ ਇਨ੍ਹਾਂ ਸਰਪੰਚਾਂ ਨਾਲ ਮਿਲ ਕੇ ਵਿਕਾਸ ਕੰਮਾਂ ਨੂੰ ਅੱਗੇ ਵਧਾਵੇਗੀ। ਇਸ ਮੌਕੇ ਉਨ੍ਹਾਂ ਸਰਪੰਚਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਸਰਪੰਚਾਂ ਨਾਲ ਗੱਲਬਾਤ ਕੀਤੀ ਤਾਂ ਸਰਪੰਚਾਂ ਨੇ ਆਪਣੇ ਮੁਸ਼ਕਲਾਂ ਨੂੰ ਜਿਓਜੀ ਦੇ ਸਾਹਮਣੇ ਰੱਖਿਆ। ਇਸ ਮੌਕੇ ਸਰਪੰਚਾਂ ਨੇ ਵੱਡੀ ਮੁਸ਼ਕਲ ਦੱਸੀ ਕਿ ਮਨਰੇਗਾ ਸਕੀਮ ਤਹਿਤ ਘੱਟ ਦਿਹਾੜੀ ਹੋਣ ਕਾਰਨ ਲੋਕ ਉਸ ਅਧੀਨ ਕੰਮ ਨਹੀਂ ਕਰਦੇ ਜਿਸ ਕਾਰਨ ਉਨ੍ਹਾਂ ਨੂੰ ਮਜ਼ਦੂਰ ਨਹੀਂ ਮਿਲ ਪਾਉਂਦੇ, ਜਿਸ ਕਾਰਨ ਉਨ੍ਹਾਂ ਨੂੰ ਵੱਧ ਦਿਹਾੜੀ ਤੇ ਮਜਦੂਰ ਲਗਾਉਣੇ ਪੈਂਦੇ ਹਨ। ਇਸ ਮੌਕੇ ਸਾਰੇ ਸਰਪੰਚਾਂ ਨੇ ਆਪਣੀਆਂ-ਆਪਣੀਆਂ ਮੁਸ਼ਕਲਾਂ ਤੇ ਜਿਓਜੀ ਟੀਮ ਨਾਲ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਜੀਓਜੀ ਟੀਮ ਨੇ ਸਾਰੇ ਸਰਪੰਚਾਂ ਨੂੰ ਵਿਸ਼ਵਾਸ ਦਿਵਾਇਆ ਕਿ ਵਿਕਾਸ ਕੰਮਾਂ 'ਚ ਉਹ ਸਦਾ ਉਨ੍ਹਾਂ ਦੇ ਨਾਲ ਹਨ ਤੇ ਉਨ੍ਹਾਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਸਰਕਾਰ ਦੇ ਸਾਹਮਣੇ ਰੱਖਣਗੇ। ਇਸ ਮੌਕੇ ਮੌਜੂਦ ਸਾਰੇ ਸਰਪੰਚਾਂ ਨੇ ਕਿਹਾ ਕਿ ਉਹ ਵਿਕਾਸ ਕੰਮਾਂ ਲਈ ਸਦਾ ਤਤਪਰ ਰਹਿਣਗੇ। ਇਸ ਮੌਕੇ ਕਰਨਲ ਐੱਸਐੱਸ ਪਠਾਨੀਆ, ਕਰਨਲ ਭਵਨ, ਕੈਪਟਨ ਕਰਨ ਸਿੰਘ, ਸੂਬੇਦਾਰ ਮੇਜਰ ਸਿਕੰਦਰ ਸਿੰਘ, ਕੈਪਟਨ ਖਜਾਨ ਸਿੰਘ, ਹੌਲਦਾਰ ਸੁਧੀਰ, ਸਰਪੰਚ ਮੁਕੇਸ਼, ਸੁਰਿੰਦਰ ਕੁਮਾਰ, ਸਤੀਸ਼ ਕੁਮਾਰ, ਜਗਦੀਸ਼ ਰਾਜ ਆਦਿ ਹਾਜ਼ਰ ਸਨ।

  • Topics :

Related News