ਅਕਾਲੀ ਦਲ ਹਰਿਆਣਾ ਨੂੰ ਐਸਵਾਈਐਲ ਦਾ ਪਾਣੀ ਦਿਵਾਉਣ ’ਚ ਮਦਦ ਕਰੇ

Oct 14 2019 01:37 PM

ਚੰਡੀਗੜ੍ਹ:

ਬੀਜੇਪੀ ਨੇ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਸਾਹਮਣੇ ਕਸੂਤੀ ਸ਼ਰਤ ਰੱਖੀ ਹੈ। ਬੀਜੇਪੀ ਲੀਡਰ ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਹੈ ਕਿ ਅਕਾਲੀ ਦਲ ਹਰਿਆਣਾ ਨੂੰ ਐਸਵਾਈਐਲ ਦਾ ਪਾਣੀ ਦਿਵਾਉਣ ’ਚ ਮਦਦ ਕਰੇ ਤਾਂ ਉਹ ਦੋ-ਤਿੰਨ ਸੀਟਾਂ ਉਨ੍ਹਾਂ ਨੂੰ ਵੈਸੇ ਹੀ ਦੇ ਦੇਣਗੇ। ਦਿਲਚਸਪ ਹੈ ਕਿ ਅਕਾਲੀ ਦਲ ਨੇ ਹਮੇਸ਼ਾਂ ਐਸਵਾਈਐਲ ਖਿਲਾਫ ਸਟੈਂਡ ਲਿਆ ਹੈ। ਹੁਣ ਭਾਈਵਾਲ ਪਾਰਟੀ ਨੇ ਉਸੇ ਸਟੈਂਡ ਨੂੰ ਬਦਲਣ ਦੀ ਸ਼ਰਤ ਰੱਖ ਦਿੱਤੀ ਹੈ।ਦਰਅਸਲ ਕਾਲਾਂਵਾਲੀ ਤੋਂ ਬੀਜੇਪੀ ਉਮੀਦਵਾਰ ਬਲਕੌਰ ਸਿੰਘ ਦੇ ਹੱਕ ਵਿੱਚ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਖੱਟੜ ਨੇ ਕਿਹਾ, "ਅਕਾਲੀ ਦਲ ਸਮਝੌਤੇ ਲਈ ਸਾਡੇ ਅੱਗੇ-ਪਿੱਛੇ ਫਿਰਦਾ ਰਿਹਾ ਪਰ ਅਸੀਂ ਸਮਝੌਤਾ ਨਹੀਂ ਕੀਤਾ। ਅਸੀਂ ਉਨ੍ਹਾਂ ਨੂੰ ਇੱਕ ਵੀ ਸੀਟ ਇਸ ਲਈ ਨਹੀਂ ਦਿੱਤੀ ਕਿਉਂਕਿ ਐਸਵਾਈਐਲ ਨਹਿਰ ਦੇ ਮੁੱਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਨੇ ਜੋ ਅੜਚਨਾਂ ਪਾਈਆਂ ਸਨ, ਉਹ ਪ੍ਰਦੇਸ਼ ਦੀ ਜਨਤਾ ਨੂੰ ਪਤਾ ਹਨ।’’ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਜੇਕਰ ਐਸਵਾਈਐਲ ਦੀ ਖੁਦਾਈ ਵਿੱਚ ਕੋਈ ਅੜਚਨ ਨਾ ਪਾਉਣ ਦਾ ਬਿਆਨ ਜਾਰੀ ਕਰਦਾ ਹੈ ਤਾਂ ਭਾਜਪਾ ਕਾਲਾਂਵਾਲੀ ਹਲਕੇ ਨੂੰ ਛੱਡ ਕੇ ਅਕਾਲੀ ਦਲ ਦੇ ਉਮੀਦਵਾਰਾਂ ਖ਼ਿਲਾਫ਼ ਚੋਣ ਲੜ ਰਹੇ ਆਪਣੇ ਉਮੀਦਵਾਰਾਂ ਨੂੰ ਵਾਪਸ ਸੱਦ ਲਵੇਗੀ। ਬੀਜੇਪੀ ਦੀ ਇਹ ਸ਼ਰਤ ਗੱਠਜੋੜ ਵਿੱਚ ਹੋਰ ਤਰੇੜ ਵਧਾ ਸਕਦੀ ਹੈ।

 

  • Topics :

Related News