ਦੋਵੇਂ ਦੱਖਣੀ ਏਸ਼ਿਆਈ ਦੇਸ਼ ਚਾਹੁਣ ਤਾਂ ਅਮਰੀਕਾ ਇਸ ਮਾਮਲੇ ‘ਚ ਵਿਚੋਲਗੀ ਕਰਨ ਲਈ ਤਿਆਰ

Sep 10 2019 06:52 PM

ਵਾਸ਼ਿੰਗਟਨ:

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਦਾਅਵਾ ਹੈ ਕਿ ਭਾਰਤ ਤੇ ਪਾਕਿਸਤਾਨ ‘ਚ ਜੰਮੂ-ਕਸ਼ਮੀਰ ਦੇ ਮਾਮਲੇ ‘ਚ ਪਿਛਲੇ ਦੋ ਹਫਤਿਆਂ ਤੋਂ ਤਣਾਅ ਘੱਟ ਹੋਇਆ ਹੈ। ਇਸ ਦੇ ਨਾਲ ਹੀ ਟਰੰਪ ਨੇ ਇੱਕ ਵਾਰ ਫੇਰ ਵਿਚੋਲਗੀ ਦੀ ਗੱਲ ਦੁਹਰਾਉਂਦੇ ਹੋਏ ਕਿਹਾ ਕਿ ਜੇਕਰ ਦੋਵੇਂ ਦੱਖਣੀ ਏਸ਼ਿਆਈ ਦੇਸ਼ ਚਾਹੁਣ ਤਾਂ ਅਮਰੀਕਾ ਇਸ ਮਾਮਲੇ ‘ਚ ਵਿਚੋਲਗੀ ਕਰਨ ਲਈ ਤਿਆਰ ਹੈ। ਟਰੰਪ ਦਾ ਇਹ ਬਿਆਨ ਅਜਿਹੇ ਅਜਿਹੇ ਸਮੇਂ ਆਇਆ ਹੈ ਜਦੋਂ ਦੋ ਹਫਤੇ ਪਹਿਲਾਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਜੀ-7 ਸੰਮੇਲਨ ‘ਚ 26 ਅਗਸਤ ਨੂੰ ਮੁਲਾਕਾਤ ਕੀਤੀ ਸੀ। ਟਰੰਪ ਨੇ ਕਿਹਾ, “ਤੁਸੀਂ ਜਾਣਦੇ ਹੋ ਕਿ ਕਸ਼ਮੀਰ ਨੂੰ ਲੈ ਕੇ ਭਾਰਤ ਤੇ ਪਾਕਿਸਤਾਨ ‘ਚ ਟਕਰਾਅ ਹੈ। ਮੇਰਾ ਮੰਨਣਾ ਹੈ ਕਿ ਦੋ ਹਫਤੇ ਪਹਿਲਾਂ ਜਿੰਨਾ ਤਣਾਅ ਸੀ, ਉਸ ‘ਚ ਕਾਫੀ ਕਮੀ ਆਈ ਹੈ।” ਟਰੰਪ ਨੇ ਅੱਗੇ ਕਿਹਾ, “ਜੇਕਰ ਉਹ ਚਾਹੁਣ ਤਾਂ ਮੈਂ ਉਨ੍ਹਾਂ ਦੀ ਮਦਦ ਲਈ ਤਿਆਰ ਹਾਂ। ਦੋਵਾਂ ਦੇਸ਼ਾਂ ਨੂੰ ਇਹ ਗੱਲ ਪਤਾ ਹੈ। ਉਹ ਜਾਣਦੇ ਹਨ ਕਿ ਉਨ੍ਹਾਂ ਸਾਹਮਣੇ ਇਹ ਪ੍ਰਸਤਾਵ ਹੈ।” ਇਸ ਤੋਂ ਪਹਿਲਾਂ ਜੁਲਾਈ ‘ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਮੁਲਾਕਾਤ ਦੌਰਾਨ ਟਰੰਪ ਨੇ ਪਹਿਲੀ ਵਾਰ ਕਸ਼ਮੀਰ ਦੇ ਮੁੱਦੇ ‘ਤੇ ਵਿਚੋਲਗੀ ਦੀ ਗੱਲ ਕੀਤੀ ਸੀ। ਇਸ ਨੂੰ ਭਾਰਤ ਨੇ ਖਾਰਜ ਕਰ ਦਿੱਤਾ ਸੀ। ਭਾਰਤ ਸਰਕਾਰ ਨੇ ਬਿਆਨ ਦਿੱਤਾ ਸੀ ਕਿ ਕਸ਼ਮੀਰ ਦੋਪੱਖੀ ਮਾਮਲਾ ਹੈ। ਇਸ ਮਾਮਲੇ ‘ਚ ਕਿਸੇ ਤੀਜੇ ਪੱਖ ਦੀ ਲੋੜ ਨਹੀਂ ਹੈ।

  • Topics :

Related News