ਫਲ ਤੇ ਸਬਜ਼ੀਆਂ ਵਿੱਚ ਕੈਂਸਰ ਕਾਰਕ ਤੱਤਾਂ ‘ਚ ਮਿਲਾ ਰਹੇ

ਨਵੀਂ ਦਿੱਲੀ:

ਦੇਸ਼ ‘ਚ ਕੈਂਸਰ ਦੀ ਬਿਮਾਰੀ ਤੇਜ਼ੀ ਨਾਲ ਵੱਧ ਰਹੀ ਹੈ। ਜੋ ਲੋਕ ਸਿਗਰੇਟ ਨਹੀ ਪੀਂਦੇ, ਜਿਨ੍ਹਾਂ ਨੇ ਕਦੇ ਪਾਨ ਮਸਾਲਾ, ਤੰਬਾਕੂ, ਗੁਟਕਾ ਆਦਿ ਨਹੀਂ ਚੱਬਿਆ ਉਨ੍ਹਾਂ ਨੂੰ ਕੈਂਸਰ ਕਿਵੇ ਹੋ ਜਾਂਦਾ ਹੈ? ਇਹ ਸਭ ਫਲ-ਸਬਜੀਆਂ ‘ਚ ਜ਼ਹਿਰੀਲਾ ਕੈਮੀਕਲ ਮਿਲਾਉਣ ਕਰਕੇ ਹੋ ਰਿਹਾ ਹੈ। ਕੁਝ ਫਲ-ਸਬਜ਼ੀ ਵੇਚਣ ਵਾਲੇ ਛੇਤੀ ਹੀ ਲਾਲਚ ਦੇ ਚੱਕਰ ‘ਚ ਅੰਬ ਤੋਂ ਲੈ ਕੇ ਅਦਰਕ ਤਕ ਹਰ ਫਲ ਤੇ ਸਬਜ਼ੀਆਂ ਵਿੱਚ ਕੈਂਸਰ ਕਾਰਕ ਤੱਤਾਂ ‘ਚ ਮਿਲਾ ਰਹੇ ਹਨ। ਦਿੱਲੀ ਦੀ ਆਜ਼ਾਦਪੁਰ ਸਬਜ਼ੀ ਮੰਡੀ ‘ਚ ਆਪਣੀ ਪੜਤਾਲ ਸ਼ੁਰੂ ਕੀਤੀ। ਪੜਤਾਲ ‘ਚ ਸਾਹਮਣੇ ਆਇਆ ਕਿ ਇੱਥੇ ਕੇਲਿਆਂ ‘ਚ ਕੈਮਿਕਲ ਮਿਲਾ ਕੇ ਉਨ੍ਹਾਂ ਨੂੰ ਪਕਾਇਆ ਜਾਂਦਾ ਹੈ। ਜਦਕਿ ਕੁਦਰਤੀ ਤੌਰ ‘ਤੇ ਫਲਾਂ ਨੂੰ ਪੱਕਣ ‘ਚ ਸਮਾਂ ਵੱਧ ਲੱਗਦਾ ਹੈ ਅਤੇ ਉਨ੍ਹਾਂ ਦੇ ਵਜ਼ਨ ‘ਚ ਵੀ ਕਮੀ ਆਉਂਦੀ ਹੈ। ਇਸ ਲਈ ਵੱਡੇ ਮੁਨਾਫੇ ਦੇ ਲਾਲਚ ‘ਚ ਵਪਾਰੀ ਜ਼ਹਿਰੀਲੇ ਰਸਾਇਣਾਂ ‘ਚ ਫਲਾਂ ਅਤੇ ਸਬਜ਼ੀਆਂ ਨੂੰ ਪਕਾਉਂਦੇ ਹਨ। ਕੈਮੀਕਲ ਮਿਲਾਉਣ ਬਾਰੇ ਕੇਲਾ ਵਿਕਰੇਤਾ ਨਾਲ ਗੱਲ ਵੀ ਕੀਤੀ। ਉਸ ਕਿਹਾ ਕਿ ਇਸ ਨਾਲ ਲੋਕਾਂ ਦੀ ਸਿਹਤ ਖਰਾਬ ਹੋ ਰਹੀ ਹੈ ਤਾਂ ਉਸ ਨੇ ਕਿਹਾ ਕਿ ਇਸ ਬਾਰੇ ਸਰਕਾਰ ਨੂੰ ਹੀ ਕੁਝ ਕਰਨਾ ਚਾਹੀਦਾ ਹੈ, ਅਸੀਂ ਤਾਂ ਮਜਬੂਰ ਹਾਂ। ਸਾਰੀਆਂ ਮੰਡੀਆਂ ‘ਚ ਇਸੇ ਤਰ੍ਹਾਂ ਫਲਾਂ ਨੂੰ ਪਕਾਇਆ ਜਾਂਦਾ ਹੈ। ਇੰਨਾ ਹੀ ਨਹੀਂ ਅੰਬ ਅਤੇ ਪਪੀਤਾ ਪਕਾਉਣ ਲਈ ਕੈਲਸ਼ੀਅਮ ਕਾਰਬਾਈਡ ਦਾ ਇਸਤੇਮਾਲ ਹੁੰਦਾ ਹੈ, ਜਿਸ ਦੀ ਗਰਮੀ ਪਾ ਕੇ ਫਲ ਪੱਕਣ ਲੱਗਦਾ ਹੈ। ਦੱਸ ਦਈਏ ਕਿ ਆਜ਼ਾਦਪੁਰ ਮੰਡੀ ‘ਚ ਅਦਰਕ ਦੀ ਥੋਕ ਵਿੱਚ ਵਿਕਰੀ ਹੁੰਦੀ ਹੈ। ਕਰਨਾਟਕ ਤੋਂ ਅਦਰਕ ਵੱਡੀ ਮਾਤਰਾ ‘ਚ ਇੱਥੇ ਆਉਂਦਾ ਹੈ ਜੋ ਮਸ਼ੀਨਾਂ ਨਾਲ ਧੋ ਕੇ ਆਉਂਦਾ ਹੈ, ਉਸ 'ਤੇ ਵੀ ਕੈਮੀਕਲ ਲਾਇਆ ਜਾਂਦਾ ਹੈ। ਥੋਕ ਵਿਕਰੇਤਾ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਇਹ ਕੰਮ ਛੋਟੇ ਦੁਕਾਨਦਾਰ ਖ਼ਰਾਬ ਅਦਰਕ ਨੂੰ ਚਮਕਾਉਣ ਲਈ ਕਰਦੇ ਹਨ। ਇੰਡੀਅਨ ਮੈਡੀਕਲ ਐਸੋਸਿਏਸ਼ਨ ਦੇ ਸਾਬਕਾ ਪ੍ਰਧਾਨ ਡਾਕਟਰ ਕੇ.ਕੇ. ਅਗਰਵਾਲ ਦਾ ਕਹਿਣਾ ਹੈ ਕਿ ਕੈਮੀਕਲ ਨਾਲ ਪੱਕੇ ਫਲਾਂ ਨੂੰ ਖਾਣ ‘ਤੇ ਕੈਂਸਰ ਹੋ ਸਕਦਾ ਹੈ। ਅੰਕੜੇ ਕਹਿੰਦੇ ਹਨ ਕਿ ਭਾਰਤ ‘ਚ ਹਰ ਸਾਲ ਲਗਾਤਾਰ ਕੈਂਸਰ ਦੇ ਮਰੀਜ਼ ਵੱਧ ਰਹੇ ਹਨ।

  • Topics :

Related News