ਕਰਵਾਚੌਥ ਦੇ ਵਰਤ ਨੂੰ ਕਿਵੇ ਬਣਾਈਏ ਕਾਮਯਾਬ?

ਨਵੀਂ ਦਿੱਲੀ:

ਅੱਜ ਦੇਸ਼ ਦੀਆਂ ਵਿਆਹੁਤਾ ਔਰਤਾਂ ਆਪਣੇ ਸੁਹਾਗ ਲਈ ਕਰਵਾਚੌਥ ਦਾ ਵਰਤ ਰੱਖਣਗੀਆਂ। ਧਰਮਸਿੰਧੂ, ਨਿਰਨਾਸਿੰਧੂ ਅਤੇ ਵ੍ਰਜਰਾਜ ‘ਚ ਕਰਵਾਚੌਥ ਦੇ ਵਰਤ ਬਾਰੇ ਵੇਰਵਾ ਹੈ। ਕੋਈ ਹੀ ਹਠਯੋਗ ਕਰਨ ‘ਤੇ ਪ੍ਰਭੁ ਸੁਦੇ ਹਨ। ਨਤੀਜੇ ਦੋ ਤਰੀਕੇ ਨਾਲ ਮਿਲਦੇ ਹਨ, ਇੱਕ ਜੋ ਸਾਡੀ ਕਿਸਮਤ ‘ਚ ਲਿੱਖੀਆ ਹੋਇਆ ਹੈ। ਕਰਵਾਚੌਥ ਦਾ ਵਰਤ ਬੇਹੱਦ ਅਹਿਮ ਹੈ। ਇਸ ਦਿਨ ਔਰਤਾਂ ਨਿਰਜਲਾ ਵਰਤ ਰੱਖਦੀਆਂ ਹਨ ਅਤੇ ਰਾਤ ਨੂੰ ਚੰਨ ਵੇਖਣ ਤੋਂ ਬਾਅਦ ਉਪਵਾਸ ਖੋਲ੍ਹਦੀਆਂ ਹਨ। ਹਿੰਦੂ ਧਰਮ ‘ਚ ਇਸ ਵਰਤ ਦਾ ਖਾਸ ਮਹੱਤ ਹੈ। ਮਾਨਤਾ ਹੈ ਕਿ ਜੇਕਰ ਸੁਹਾਗਣਾ ਇਸ ਦਿਨ ਵਰਤ ਰੱਖਦੀਆਂ ਹਨ ਤਾਂ ਉਨ੍ਹਾਂ ਦੇ ਪਤੀ ਦੀ ਉਮਰ ਲੰਬੀ ਹੁੰਦੀ ਹੈ ਅਤੇ ਉਨ੍ਹਾਂ ਦਾ ਘਰੇਲੂ ਜੀਵਨ ਸੁਖੀ ਰਹਿੰਦਾ ਹੈ। ਕਰਵਾਚੌਥ ਦੇ ਵਰਤ ਨੂੰ ਕਿਵੇ ਬਣਾਈਏ ਕਾਮਯਾਬ? ਕੋਈ ਵੀ ਅੰਨ ਦਾ ਦਾਨ ਕਰੋ। ਕੰਬਲ, ਲੋਹੇ ਦਾ ਸਮਾਨ ਦਾਨ ਕਰ ਸਕਦੇ ਹੋ। ਲੋੜਬੰਦ ਵਿਧਵਾ ਨੂੰ ਦਾਨ ਦੇਣਾ ਲਾਭਕਾਰੀ ਹੋਵੇਗਾ। ਵਰਤ ਦੇ ਅਗਲੇ ਦਿਨ ਵੀ ਦਾਨ ਕੀਤਾ ਜਾ ਸਕਦਾ ਹੈ। ਪਤੀ ਦੇ ਹੱਥ ‘ਤੇ ਰੱਖਿਆ ਸੂਤਰ ਬੰਨ੍ਹੋ। ਕਰਵਾਚੌਥ ‘ਤੇ ਪੂਜਾ ਕਰਨ ਦਾ ਸਹੀ ਸਮਾਂ: ਸਵੇਰੇ 06:23 ਵਜੇ ਤੋਂ ਵਰਤ ਦਾ ਮਹੂਰਤ ਸ਼ੁਰੂ ਹੋ ਚੁੱਕਿਆ ਹੈ। ਸ਼ਾਮ 7:16 ਵਜੇ ਤਕ ਵਰਤ ਚਲੇਗਾ। ਪੂਜਾ ਦਾ ਸਮਾਂ ਸ਼ਾਮ 5:50 ਤੋਂ 7:05 ਵਜੇ ਦੇ ਵਿਚ ਦਾ ਹੈ। ਅੱਜ ਚੰਨ ਨਿਕਲਣ ਦਾ ਸਮਾਂ ਕਰੀਬ 8:16 ਵਜੇ ਦਾ ਹੈ। ਉਗਦੇ ਚੰਨ ਨੂੰ ਵੇਖਣ ਤੋਂ ਬਾਅਦ ਅਰੱਧ ਦੇ ਸ਼ਿਵ ਪਰਿਵਾਰ ਦੀ ਪੂਜਾ ਕਰੋ। ਪੂਜਾ ਤੋਂ ਬਾਅਦ ਵਰਤ ਖੋੋਲ੍ਹ ਲਿਓ। ਵਰਤ ਖੋਲ੍ਹਣ ਸਮੇਂ ਜੀਵਨਸਾਥੀ ਦਾ ਨਾਲ ਹੋਣਾ ਜ਼ਰੂਰੀ ਹੈ। ਜੇਕਰ ਅੱਜ ਦਾਨ ਨਾ ਕਰ ਪਾਓ ਤਾਂ ਕੱਲ੍ਹ ਦਾਨ ਜ਼ਰੂਰ ਕਰੋ।

  • Topics :

Related News