ਇੰਟਰਵਿਊ ‘ਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਜੰਮੂ-ਕਸ਼ਮੀਰ ਨੂੰ ਲੈ ਕੇ ਕਈ ਅਹਿਮ ਗੱਲਾਂ ਕੀਤੀਆਂ

ਨਵੀਂ ਦਿੱਲੀ:

ਜੰਮੂ-ਕਸ਼ਮੀਰ ਤੋਂ ਆਰਟੀਕਲ 370 ਹਟਾਉਣ ਤੋਂ ਬਾਅਦ ਆਪਣੇ ਪਹਿਲੇ ਇੰਟਰਵਿਊ ‘ਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਜੰਮੂ-ਕਸ਼ਮੀਰ ਨੂੰ ਲੈ ਕੇ ਕਈ ਅਹਿਮ ਗੱਲਾਂ ਕੀਤੀਆਂ ਹਨ। ਇੱਕ ਅੰਗਰੇਜੀ ਅਖ਼ਬਾਰ ਨੂੰ ਦਿੱਤੇ ਇੰਟਰਵਿਊ ‘ਚ ਪੀਐਮ ਮੋਦੀ ਨੇ ਕਿਹਾ ਕਿ ਸੂਬੇ ਤੋਂ ਧਾਰਾ 370 ਹਟਾਉਣ ਦਾ ਫੈਸਲਾ ਕਾਫੀ ਸੋਚ-ਵਿਚਾਰ ਕਰਕੇ ਲਿਆ ਗਿਆ ਸੀ। ਮੋਦੀ ਨੇ ਕਿਹਾ ਕਿ ਸਾਡੇ ਇਸ ਫੈਸਲੇ ਨਾਲ ਘਾਟੀ ਦੇ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ ਤੇ ਉੱਥੇ ਵਿਕਾਸ ਨੂੰ ਬੜ੍ਹਾਵਾ ਮਿਲੇਗਾ। ਪੀਐਮ ਮੋਦੀ ਨੇ ਕਿਹਾ, ‘ਨਵਾਂ ਕਸ਼ਮੀਰ’ ਨੂੰ ਲੈ ਕੇ ਮੇਰੀ ਅਪੀਲ ਦੇ ਬਾਅਦ ਦੇਸ਼ ਦੇ ਕਈ ਵੱਡੇ ਉਦਯੋਗਪਤੀਆਂ ਨੇ ਘਾਟੀ ‘ਚ ਨਿਵੇਸ਼ ਕਰਨ ਦੀ ਦਿਲਚਸਪੀ ਦਿਖਾਈ ਹੈ।' ਉਨ੍ਹਾਂ ਕਿਹਾ, 'ਅੱਜ ਦੇ ਦੌਰ ‘ਚ ਆਰਥਿਕ ਤਰੱਕੀ ਬੰਦ ਦਰਵਾਜ਼ਿਆਂ ਦੇ ਅੰਦਰ ਨਹੀਂ ਹੋ ਸਕਦੀ। ਖੁਲ੍ਹੇ ਵਿਚਾਰ ਤੇ ਖੁਲ੍ਹੀ ਅਰਥਵਿਵਸਥਾ ਹੀ ਨੌਜਵਾਨਾਂ ਦੀ ਪ੍ਰਗਤੀ ਵਧਣ ਦੀ ਦਿਸ਼ਾ ਤੈਅ ਕਰੇਗੀ।' ਘਾਟੀ ‘ਚ ਨਿਵੇਸ਼ ਨੂੰ ਲੈ ਕੇ ਮੋਦੀ ਨੇ ਕਿਹਾ, 'ਜੰਮੂ-ਕਸ਼ਮੀਰ ‘ਚ ਨਿਵੇਸ਼ ਲਈ ਸਥਿਰਤਾ, ਮਾਰਕਿਟ ਤਕ ਪਹੁੰਚ ਤੇ ਕਾਨੂੰਨਾਂ ਦੀ ਵਿਵਸਥਾ ਜਿਹੀਆਂ ਕੁਝ ਪਰੀਸਥਿਤੀਆਂ ਜ਼ਰੂਰੀ ਹਨ। ਆਰਟੀਕਲ 370 ‘ਤੇ ਫੈਸਲਾ ਇਨ੍ਹਾਂ ਹਾਲਾਤਾਂ ਦੇ ਨਿਰਮਾਣ ਨੂੰ ਜ਼ੂਰਰ ਕਰੇਗਾ।' ਉਨ੍ਹਾਂ ਕਿਹਾ, 'ਹੁਣ ਉੱਥੇ ਸੈਰ ਸਪਾਟਾ, ਖੇਤੀ, ਆਈਟੀ ਤੇ ਹੇਲਥਕੇਅਰ ਜਿਹੇ ਖੇਤਰਾਂ ‘ਚ ਨਿਵੇਸ਼ ਦੇ ਮੌਕੇ ਵਧਣਗੇ।' ਨੌਜਵਾਨਾਂ ਨੂੰ ਲੈ ਕੇ ਪੱਛੇ ਸਵਾਲ ‘ਤੇ ਉਨਾਂ ਕਿਹਾ ਕਿ ਨਿਵੇਸ਼ ਦੇ ਇਲਾਕੇ ‘ਚ ਬਿਹਤਰ ਵਰਕਫੋਰਸ ਵੀ ਤਿਆਰ ਹੋਵੇਗੀ।

  • Topics :

Related News