ਪੰਚਾਇਤ ਵਿਭਾਗ ਨੇ ਢਾਈ ਦਰਜਨ ਦੇ ਕਰੀਬ ਬਲਾਕਾਂ ਦੇ ਬੀਡੀਪੀਓਜ਼ ਦੇ ਤਬਾਦਲੇ

Aug 05 2019 01:57 PM

ਚੰਡੀਗੜ੍ਹ:

ਪੰਚਾਇਤ ਵਿਭਾਗ ਨੇ ਢਾਈ ਦਰਜਨ ਦੇ ਕਰੀਬ ਬਲਾਕਾਂ ਦੇ ਬੀਡੀਪੀਓਜ਼ ਦੇ ਤਬਾਦਲੇ ਕੀਤੇ ਹਨ। ਵਿਭਾਗ ਨੇ ਪਿਛਲੇ ਲੰਮੇ ਸਮੇਂ ਤੋਂ ਤਾਇਨਾਤੀ ਦੀ ਉਡੀਕ ਵਿੱਚ ਵਿਭਾਗ ਦੇ ਮੁੱਖ ਦਫ਼ਤਰ ’ਚ ਬੈਠੇ ਦਰਜਨ ਤੋਂ ਵੱਧ ਬੀਡੀਪੀਓਜ਼ ਦੀ ਵੀ ਵੱਖ-ਵੱਖ ਬਲਾਕਾਂ ਵਿੱਚ ਤਾਇਨਾਤੀ ਕੀਤੀ ਹੈ। ਬਦਲੇ ਗਏ 31 ਬਲਾਕਾਂ ਦੇ ਬੀਡੀਪੀਓਜ਼ ਵਿੱਚ 16 ਬੀਡੀਪੀਓ ਤੋਂ ਇਲਾਵਾ 11 ਲੇਖਾਕਾਰਾਂ, ਇੱਕ ਮੇਲਾ ਅਫ਼ਸਰ ਤੇ ਦੋ ਐਸਈਪੀਓ ਨੂੰ ਬਲਾਕਾਂ ਦਾ ਚਾਰਜ ਸੰਭਾਲਿਆ ਗਿਆ ਹੈ। ਵਿਭਾਗ ਵੱਲੋਂ ਜਾਰੀ ਸੂਚੀ ਮੁਤਾਬਕ ਜਿਨ੍ਹਾਂ 16 ਬੀਡੀਪੀਓਜ਼ ਦੀਆਂ ਤਾਇਨਾਤੀਆਂ ਤੇ ਨਿਯੁਕਤੀਆਂ ਕੀਤੀਆਂ ਗਈਆਂ ਹਨ, ਉਨ੍ਹਾਂ ਵਿੱਚ ਹਰਿੰਦਰ ਕੌਰ ਨੂੰ ਸ਼ੰਭੂ, ਨਿਧੀ ਸਿਨਹਾ ਨੂੰ ਸ਼ਹਿਣਾ, ਪ੍ਰਵੇਜ਼ ਸਿੰਘ ਨੂੰ ਫ਼ਾਜ਼ਿਲਕਾ, ਅਕਬਰ ਅਲੀ ਨੂੰ ਦਿੜ੍ਹਬਾ, ਨੀਰੂ ਗਰਗ ਨੂੰ ਜੈਤੋ, ਕਿਰਨਦੀਪ ਕੌਰ ਨੂੰ ਜਲੰਧਰ, ਸੰਦੀਪ ਸਿੰਘ ਨੂੰ ਹੁਸ਼ਿਆਰਪੁਰ-1, ਰਾਮ ਪਾਲ ਰਾਣਾ ਨੂੰ ਰੁੜਕਾ ਕਲਾਂ, ਗੁਰਮੇਲ ਸਿੰਘ ਨੂੰ ਸਮਾਣਾ, ਗੁਰਇਕਬਾਲ ਸਿੰਘ ਨੂੰ ਡੇਹਲੋਂ, ਪਰਮਜੀਤ ਸਿੰਘ ਨੂੰ ਮਾਲੇਰਕੋਟਲਾ-2, ਦਿਲਾਵਰ ਕੌਰ ਨੂੰ ਮਾਜਰੀ, ਕੁਲਦੀਪ ਸਿੰਘ ਨੂੰ ਧਾਰੀਵਾਲ, ਸੁਖਦੇਵ ਰਾਜ ਨੂੰ ਘਰੋਟਾ ਤੇ ਹਿਤੇਨ ਕਪਿਲਾ ਨੂੰ ਖੇੜਾ ਬਲਾਕ ਦਾ ਬੀਡੀਪੀਓ ਲਗਾਇਆ ਗਿਆ ਹੈ। ਲੇਖਾਕਾਰਾਂ ਵਿੱਚ ਮੇਜਰ ਸਿੰਘ ਸਰਦੂਲਗੜ੍ਹ, ਗੁਰਪ੍ਰੀਤ ਸਿੰਘ ਨੂੰ ਨੂਰਪੁਰ ਬੇਦੀ, ਵਿਪਨ ਕੁਮਾਰ ਨੂੰ ਨਰੋਟ ਜੈਮਲ ਸਿੰਘ, ਭੁਪਿੰਦਰ ਸਿੰਘ ਨੂੰ ਖੂਹੀਆਂ ਸਰਵਰ, ਪਰਮਜੀਤ ਸਿੰਘ ਕਾਹਲੋਂ ਨੂੰ ਕਾਹਨੂੰਵਾਨ, ਸੰਜੀਵ ਕੁਮਾਰ ਨੂੰ ਹੁਸ਼ਿਆਰਪੁਰ-1, ਖੁਸ਼ਵਿੰਦਰ ਕੁਮਾਰ ਨੂੰ ਬੱਸੀ ਪਠਾਣਾਂ, ਅਮਨਦੀਪ ਸ਼ਰਮਾ ਨੂੰ ਚੌਗਾਵਾਂ, ਜਸਵੰਤ ਸਿੰਘ ਨੂੰ ਮਲੋਟ, ਪ੍ਰਤਾਪ ਸਿੰਘ ਨੂੰ ਮੋਗਾ ਇੱਕ ਤੇ ਗੁਰਮੀਤ ਸਿੰਘ ਨੂੰ ਫ਼ਤਹਿਗੜ੍ਹ ਚੂੜੀਆਂ ਬਲਾਕ ਦਾ ਚਾਰਜ ਸੌਂਪਿਆ ਗਿਆ ਹੈ। ਐਸਈਪੀਓ ਰਣਜੀਤ ਸਿੰਘ ਨੂੰ ਫਿਲੌਰ, ਬਲਜੀਤ ਸਿੰਘ ਨੂੰ ਪਟਿਆਲਾ, ਮੇਲਾ ਅਫ਼ਸਰ ਲਖਬੀਰ ਸਿੰਘ ਬੁੱਟਰ ਨੂੰ ਰਈਆ ਬਲਾਕ ਦਾ ਚਾਰਜ ਦਿੱਤਾ ਗਿਆ ਹੈ। ਮੇਲਾ ਅਫ਼ਸਰ ਸੁਖਮੀਤ ਸਿੰਘ ਦੀ ਹੈੱਡਕੁਆਰਟਰ ਵਿੱਚ ਤਾਇਨਾਤੀ ਕੀਤੀ ਗਈ ਹੈ।

  • Topics :

Related News