ਨਸ਼ਾ ਕਰਨ ਵਾਲੇ ਆਪਣੇ ਮੁਲਜ਼ਮਾਂ ਨੂੰ ਚੁਣ-ਚੁਣ ਕੇ ਲੱਭੇਗੀ

Sep 19 2019 12:44 PM

ਅੰਮ੍ਰਿਤਸਰ:

ਪੰਜਾਬ ਪੁਲਿਸ ਹੁਣ ਨਸ਼ਾ ਕਰਨ ਵਾਲੇ ਆਪਣੇ ਮੁਲਜ਼ਮਾਂ ਨੂੰ ਚੁਣ-ਚੁਣ ਕੇ ਲੱਭੇਗੀ। ਇਸ ਲਈ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਆਪਣੇ ਕੁਝ ਮੁਲਾਜ਼ਮਾਂ ਦੇ ਸਾਲਾਨਾ ਮੈਡੀਕਲ ਜਾਂਚ ਦੇ ਨਾਲ-ਨਾਲ ਪਿਸ਼ਾਬ ਤੇ ਖ਼ੂਨ ਦੇ ਸੈਂਪਲ ਵੀ ਲਏ ਹਨ। ਇਸ ਦਾ ਮਕਸਦ ਇਹ ਪਤਾ ਲਾਉਣਆ ਹੈ ਕਿ ਪੁਲਿਸ ਦੇ ਮੁਲਾਜ਼ਮ ਕਿਸੇ ਕਿਸਮ ਦੇ ਨਸ਼ੇ ਦਾ ਸੇਵਨ ਤਾਂ ਨਹੀਂ ਕਰਦੇ। ਦਿਲਚਸਪ ਹੈ ਕਿ ਇਸ ਮਾਮਲੇ ਵਿੱਚ ਅੰਮ੍ਰਿਤਸਰ ਪੁਲਿਸ ਨੇ ਇੱਕ ਪੁਲਿਸ ਮੁਲਾਜ਼ਮ ਨੂੰ ਅਗਲੇ ਹੁਕਮਾਂ ਤੱਕ ਮੁਅੱਤਲ ਵੀ ਕੀਤਾ ਹੈ ਕਿਉਂਕਿ ਉਹ ਆਪਣੀ ਡਾਕਟਰੀ ਜਾਂਚ ਦੌਰਾਨ ਕਿਸੇ ਹੋਰ ਦੇ ਪਿਸ਼ਾਬ ਦਾ ਨਮੂਨਾ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਬਾਰੇ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਐਸਐਸਪੀ ਵਿਕਰਮਜੀਤ ਸਿੰਘ ਦੁੱਗਲ ਨੇ ਕਿਹਾ ਕਿ ਹਾਲੇ ਸਿਰਫ਼ ਸੈਂਪਲ ਲਏ ਗਏ ਹਨ। ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜੇਕਰ ਜਾਂਚ ਵਿੱਚ ਕੁਝ ਅਜਿਹਾ ਮਿਲਿਆ ਤਾਂ ਪੁਲਿਸ ਨਿਯਮਾਂ ਮੁਤਾਬਕ ਕਾਰਵਾਈ ਜ਼ਰੂਰ ਕਰੇਗੀ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਹਾਲੇ ਤੱਕ ਇਸ ਮਾਮਲੇ ਵਿੱਚ ਕਿਸੇ ਕਿਸਮ ਦੀ ਰਿਪੋਰਟ ਨਹੀਂ ਮਿਲੀ। ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।

  • Topics :

Related News