ਕਾਨੂੰਨੀ ਸੇਵਾਵਾਂ ਜੋ ਖਪਤਕਾਰਾਂ ਨੂੰ ਮੁਫਤ ਪ੍ਰਦਾਨ ਕੀਤੀਆਂ ਜਾਂਦੀਆਂ ਹਨ, ਬਾਰੇ ਜਾਣਕਾਰੀ ਦਿੱਤੀ

Oct 10 2019 06:18 PM

 ਸ਼ਾਹਪੁਰ ਕੰਡੀ : ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਠਾਨਕੋਟ ਵੱਲੋਂ ਜ਼ਿਲ੍ਹਾ ਪਠਾਨਕੋਟ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੁਰੰਗ ਖੱਡ 'ਚ ਇਕ ਸੈਮੀਨਾਰ ਲਾਇਆ ਗਿਆ ਜਿਸ 'ਚ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਠਾਨਕੋਟ ਵੱਲੋਂ ਵਿਦਿਆਰਥੀਆਂ ਨੂੰ  ਕਾਨੂੰਨੀ ਸੇਵਾਵਾਂ ਜੋ ਖਪਤਕਾਰਾਂ ਨੂੰ ਮੁਫਤ ਪ੍ਰਦਾਨ ਕੀਤੀਆਂ ਜਾਂਦੀਆਂ ਹਨ, ਬਾਰੇ ਜਾਣਕਾਰੀ ਦਿੱਤੀਗਈ। ਇਸ ਮੌਕੇ ਮਮਤਾ ਗੁਲੇਰੀਆ ਐਡਵੋਕੇਟ ਨੇ ਵਿਦਿਆਰਥੀਆਂ ਨੂੰ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਮੁਫਤ ਕਾਨੂੰਨੀ ਸਹਾਇਤ ਬਾਰੇ ਦੱਸਿਆ। ਇਸ ਮੌਕੇ ਪਿ੍ਰੰਸੀਪਲ ਬਲਬੀਰ ਕੁਮਾਰ ਨੇ ਆਏ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਪਿ੍ਰੰਸੀਪਲ ਬਲਬੀਰ ਕੁਮਾਰ ਨੇ ਮੁੱਖ ਮਹਿਮਾਨ ਨੂੰ ਬੁਕੇ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸਕੂਲ ਪਿ੍ਰੰਸੀਪਲ ਬਲਬੀਰ ਕੁਮਾਰ, ਵਿਕਾਸ ਗੁਪਤਾ, ਰਵਿੰਦਰ ਕੁਮਾਰ, ਨਵਜੋਤ ਸ਼ਰਮਾ, ਕਿ੍ਸ਼ਨ ਸ਼ਰਮਾ, ਪੰਕਜ ਭੱਲਾ, ਰਾਜੇਸ਼, ਸੁਰਿੰਦਰ ਕੁਮਾਰ ਆਦਿ ਮੌਜੂਦ ਸਨ।

  • Topics :

Related News