ਸੂਬੇ ਦੀ ਪਹਿਲੀ ਮਹਿਲਾ ਹਿੰਦੂ ਪੁਲਿਸ ਅਧਿਕਾਰੀ

Sep 05 2019 04:47 PM

ਇਸਲਾਮਾਬਾਦ:

ਪਹਿਲੀ ਵਾਰ ਸਿੰਧ ਖੇਤਰ ਦੀ ਇੱਕ ਹਿੰਦੂ ਕੁੜੀ ਪੁਸ਼ਪਾ ਕੋਹਲੀ ਸੂਬਾਈ ਪੱਧਰ ਦੀ ਪ੍ਰੀਖਿਆ ਪਾਸ ਕਰ ਸੂਬੇ ਦੀ ਪਹਿਲੀ ਮਹਿਲਾ ਹਿੰਦੂ ਪੁਲਿਸ ਅਧਿਕਾਰੀ ਬਣ ਗਈ ਹੈ। ਜੀਓ ਨਿਊਜ਼ ‘ਤੇ ਬੁੱਧਵਾਰ ਆਈ ਖ਼ਬਰ ਮੁਤਾਬਕ ਪੁਸ਼ਪਾ ਕੋਹਲੀ ਨੂੰ ਸੂਬੇ ‘ਚ ਅਸਿਸਟੈਂਟ ਸਬ ਇੰਸਪੈਕਟਰ ਨਿਯੁਕਤ ਕੀਤਾ ਗਿਆ ਹੈ। ਪਾਕਿਸਤਾਨੀ ਮੱਨੁਖੀ ਅਧਿਕਾਰ ਕਾਰਜਕਾਰੀ ਕਪਿਲ ਦੇਵ ਨੇ ਮੰਗਲਵਾਰ ਨੂੰ ਸਭ ਤੋਂ ਪਹਿਲਾਂ ਇਹ ਸੂਚਨਾ ਟਵਿਟਰ ‘ਤੇ ਸ਼ੇਅਰ ਕੀਤੀ ਸੀ। ਦੇਵ ਨੇ ਟਵੀਟ ਕਰ ਲਿਖਿਆ, “ਸਿੰਘ ਪਬਲਿਕ ਸਰਵਿਸ ਕਮੀਸ਼ਨ ਦੀ ਮੁਕਾਬਲਾ ਪ੍ਰੀਖਿਆ ਪਾਸ ਕਰ ਸਿੰਧ ਪੁਲਿਸ ‘ਚ ਅਸਿਸਟੈਂਟ ਸਬ ਇੰਸਪੈਕਟਰ ਬਣਨ ਵਾਲੀ ਪੁਸ਼ਪਾ ਕੋਹਲੀ ਪਹਿਲੀ ਹਿੰਦੂ ਲੜਕੀ ਹੈ”। ਇਸ ਤੋਂ ਪਹਿਲਾਂ ਜਨਵਰੀ ‘ਚ ਹਿੰਦੂ ਸੁਮਨ ਪਵਨ ਬੁਦਾਨੀ ਨੂੰ ਦੀਵਾਨੀ ਅਤੇ ਨਿਆਂਇਕ ਮੈਜਿਸਟ੍ਰੇਟ ਨਿਯੁਕਤ ਕੀਤਾ ਗਿਆ ਸੀ।

  • Topics :

Related News