ਰੋਡਵੇਜ਼ ਬੱਸਾਂ ਦੀ ਹੜਤਾਲ ਟਾਲ ਦਿੱਤੀ

Aug 14 2019 02:23 PM

ਜਲੰਧਰ:

ਰੋਡਵੇਜ਼ ਬੱਸਾਂ ਦੇ ਮੁਲਾਜ਼ਮਾਂ ਨੇ 15 ਅਗਸਤ ਨੂੰ ਹੋਣ ਵਾਲੀ ਰੋਡਵੇਜ਼ ਬੱਸਾਂ ਦੀ ਹੜਤਾਲ ਟਾਲ ਦਿੱਤੀ ਹੈ। ਹੜਤਾਲ ਦੇ ਨਾਲ-ਨਾਲ ਮੁਲਾਜ਼ਮਾਂ ਨੇ ਮੁੱਖ ਮੰਤਰੀ ਦਾ ਘਿਰਾਓ ਵੀ ਕਰਨਾ ਸੀ ਪਰ ਸਰਕਾਰ ਵੱਲੋਂ ਉਨ੍ਹਾਂ ਦੀਆਂ ਕੁਝ ਮੰਗਾਂ ਮੰਨ ਲਈਆਂ ਗਈਆਂ ਹਨ ਜਿਸ ਕਰਕੇ ਹੜਤਾਲ ਰੋਕ ਦਿੱਤੀ ਗਈ ਹੈ। ਇਸ ਬਾਰੇ ਡੀਸੀ ਜਲੰਧਰ ਵੱਲੋਂ ਪਨਬਸ ਯੂਨੀਅਨ ਅਤੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੀ ਤਨਖ਼ਾਹ ਵਿੱਚ 33 ਫੀਸਦੀ ਵਾਧੇ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਸਬੰਧੀ 20 ਅਗਸਤ ਨੂੰ ਬੀਓਡੀ ਦੀ ਮੀਟਿੰਗ ਰੱਖੀ ਹੈ ਜਿਸ ਉਪਰੰਤ ਤਨਖਾਹਾਂ ਵਿੱਚ ਵਾਧਾ ਕੀਤਾ ਜਾਵੇਗਾ। ਯੂਨੀਅਨ ਨੇ ਜਾਣਕਾਰੀ ਦਿੱਤੀ ਕਿ ਪੰਜਾਬ ਵਿੱਚ ਕਲਫਿਊ ਵਰਗੇ ਹਾਲਾਤ ਹੋਣ ਕਾਰਨ, ਜੰਮੂ ਕਸ਼ਮੀਰ ਦੇ ਵਿਗੜੇ ਮਸਲੇ ਨੂੰ ਮੁੱਖ ਰੱਖਦਿਆਂ ਪੰਜਾਬ ਅੰਦਰ ਰੱਖੜੀਆਂ ਦਾ ਤਿਉਹਾਰ ਹੋਣ ਕਾਰਨ ਭੈਣਾਂ ਨੂੰ ਸਫਰ ਸਹੂਲਤ ਦੇਣ ਲਈ ਤੇ ਪੰਜਾਬ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਮੁੱਖ ਰੱਖਦਿਆਂ ਯੂਨੀਅਨ ਵੱਲੋਂ ਹੜਤਾਲ ਨੂੰ ਪੋਸਟਪੋਨ ਕਰ ਦਿੱਤਾ ਗਿਆ ਹੈ। ਯੂਨੀਅਨ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਉਨ੍ਹਾਂ ਦਾ ਹੱਲ ਮੁੱਖ ਮੰਤਰੀ ਪੰਜਾਬ ਨੇ ਕਰਨਾ ਹੈ ਤੇ ਉਨ੍ਹਾਂ ਦਾ ਨਿਸ਼ਾਨਾ ਮੁੱਖ ਮੰਤਰੀ ਨੂੰ ਮੀਟਿੰਗ ਵਿੱਚ ਬਿਠਾਉਣਾ ਸੀ ਜੋ ਹੱਲ ਹੋ ਗਿਆ ਹੈ। ਇਸ ਲਈ ਹੜਤਾਲ ਨੂੰ ਟਾਲ ਦਿੱਤੀ ਗਈ ਹੈ ਤੇ ਪਰ ਉਹ ਅੱਜ ਵੀ ਗੁਲਾਮ ਹਨ, ਇਸ ਲਈ ਮੁਲਾਜਮ ਆਜ਼ਾਦੀ ਦਿਵਸ ਨਹੀਂ ਮਨਾਉਣਗੇ। ਯੂਨੀਅਨ ਵੱਲੋਂ ਅਗਲਾ ਫੈਸਲਾ ਸਟੇਟ ਕਮੇਟੀ ਦੀ ਮੀਟਿੰਗ ਵਿੱਚ ਕੀਤਾ ਜਾਵੇਗਾ।

  • Topics :

Related News