ਚੰਬਾ ‘ਚ ਵੀਰਵਾਰ ਨੂੰ ਤੜਕੇ 4:50 ਵਜੇ ਭੂਚਾਲ ਦੇ ਝਟਕੇ

Aug 22 2019 02:58 PM

ਸ਼ਿਮਲਾ:

ਹਿਮਾਚਲ ਦੇ ਚੰਬਾ ‘ਚ ਵੀਰਵਾਰ ਨੂੰ ਤੜਕੇ 4:50 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ ‘ਤੇ ਭੂਚਾਲ ਦੀ ਤੀਬਰਤਾ 2.7 ਮਾਪੀ ਗਈ। ਭੂਚਾਲ ਦੇ ਝਟਕਿਆਂ ਕਰਕੇ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਹੈ। ਫਿਲਹਾਲ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ। ਇਸ ਤੀਬਰਤਾ ਵਾਲੇ ਭੂਚਾਲ ਨੂੰ ਹਲਕਾ ਭੂਚਾਲ ਮੰਨਿਆ ਜਾਂਦਾ ਹੈ। ਜਦਕਿ 8 ਦੀ ਤੀਬਰਤਾ ਦਾ ਭੂਚਾਲ ਜ਼ਿਆਦਾ ਨੁਕਸਾਨ ਕਰਨ ਵਾਲਾ ਹੁੰਦਾ ਹੈ। ਫਿਲਹਾਲ ਇਸ ਸਮੇਂ ਹਿਮਾਚਲ ਲਗਾਤਾਰ ਹੋਈ ਬਾਰਸ਼ ਤੋਂ ਬਾਅਦ ਹੜ੍ਹ ਤੇ ਲੈਂਡ ਸਲਾਈਡਿੰਗ ਜਿਹੀ ਆਫਤ ਨਾਲ ਨਜਿੱਠ ਰਿਹਾ ਹੈ।

  • Topics :

Related News