ਲੈਗ ਸਪਿਨਰ ਅਬਦੁਲ ਕਾਦਿਰ ਨਹੀਂ ਰਹੇ

Sep 07 2019 04:56 PM

ਲਾਹੌਰ:

ਪਾਕਿਸਤਾਨ ਕ੍ਰਿਕੇਟ ਦੇ ਦਿੱਗਜ ਖਿਡਾਰੀ ਲੈਗ ਸਪਿਨਰ ਅਬਦੁਲ ਕਾਦਿਰ ਨਹੀਂ ਰਹੇ। ਅਬਦੁਲ ਕਾਦਿਰ ਨੂੰ ਕ੍ਰਿਕੇਟ ਜਗਤ ‘ਚ ਲੈਗ ਸਪਿਨ ਗੇਂਦਬਾਜ਼ੀ ਨੂੰ ਫੇਰ ਤੋਂ ਈਜ਼ਾਦ ਕਰਨ ਲਈ ਜਾਣਿਆ ਜਾਂਦਾ ਸੀ। ਕਾਦਿਰ ਦੀ ਮੌਤ ਕਾਰਡਿਕ ਅਰੈਸਟ ਕਰਕੇ ਲਾਹੌਰ ‘ਚ ਹੋਈ। ਕਾਰਿਦ ਨੇ 1980 ‘ਚ ਪਾਕਿਸਤਾਨ ਦੀਆਂ ਸਭ ਤੋਂ ਕਾਮਯਾਬ ਟੀਮਾਂ ਚੋਂ ਇੱਕ ਦਾ ਹਿੱਸਾ ਸੀ। ਉਨ੍ਹਾਂ ਨੇ ਸ਼ੇਨ ਵਾਰਨਰ ਅਤੇ ਮੁਸ਼ਤਾਕ ਅਹਿਮਦ ਜਿਹੇ ਸਪਿਨਰਾਂ ਨੂੰ ਵੀ ਕ੍ਰਿਕੇਟ ਦੀਆਂ ਬਾਰੀਕੀਆਂ ਸਿਖਾਈਆਂ। ਅੱਜ ਉਨ੍ਹਾਂ ਦੇ ਦਿਲ ਦੀ ਧੜਕਣ ਰੁਕੀ ਤਾਂ ਉਨ੍ਹਾਂ ਦੀ ਉਮਰ 63 ਸਾਲ ਦੀ ਸੀ। ਦੱਸ ਦਈਏ ਕਿ ਅੱਜ ਤੋਂ ਨੌ ਦਿਨ ਬਾਅਦ ਅੱਬਦੁਲ ਕਾਦਿਰ ਦਾ 64ਵਾਂ ਜਨਮ ਦਿਨ ਆਉਣ ਵਾਲਾ ਸੀ। ਪਾਕਿਸਤਾਨ ਕ੍ਰਿਕੇਟ ਦੇ ਲਈ ਖੇਡਣ ਤੋਂ ਬਾਅਦ ਵੀ ਕਾਦਿਰ ਨੇ ਆਪਣੇ ਮੁਲਕ ਦੇ ਲਈ ਕ੍ਰਿਕੇਟ ‘ਚ ਕਈ ਅਹਿਮ ਜ਼ਿੰਮੇਦਾਰੀਆਂ ਨਿਭਾਈਆਂ। ਉਨ੍ਹਾਂ ਨੇ ਗੱਦਾਫੀ ਕ੍ਰਿਕੇਟ ਸਟੇਡੀਅਮ ਦੇ ਬਾਹਰ ਇੱਕ ਪ੍ਰਾਈਵੇਟ ਅਕੈਡਮੀ ਵੀ ਚਲਾਈ। ਕਾਦਿਰ ਦੀ ਮੌਤ ਦੀ ਖ਼ਬਰ ਤੋਂ ਬਾਅਦ ਪਾਕਿਸਤਾਨ ਕ੍ਰਿਕੇਟ ਬੋਰਡਨੇ ਟਵੀਟ ਕਰ ਲਿਖਿਆ, “ਪਾਕਿਸਤਾਨ ਕ੍ਰਿਕੇਟ ਬੋਰਡ ਦਿੱਗ ਅੱਬਦੁਲ ਕਾਦਿਰ ਦੀ ਮੌਤ ਦੀ ਖ਼ਬਰ ਨਾਲ ਦੁਖੀ ਹੈ, ਅਸੀਂ ਉਨ੍ਹਾਂ ਦੇ ਪਰਿਵਾਰ ਤੇ ਮੈਂਬਰਾਂ ਪ੍ਰਤੀ ਹਮਦਰਦੀ ਜ਼ਾਹਿਰ ਕਰਦੇ ਹਨ।” ਪਾਕਿਸਤਾਨ ਦੇ ਸਾਬਕਾ ਕ੍ਰਿਕੇਟਰ ਸ਼ੋਇਬ ਅਖ਼ਤਰ ਨੇ ਟਵੀਟ ਕਰ ਵੀਡੀਓ ਜਾਰੀ ਕਰ ਕਾਦਿਰ ਨੂੰ ਸ਼ਰਧਾਂਜਲੀ ਦਿੱਤੀ। ਸ਼ੋਇਬ ਨੇ ਕਿਹਾ, “ਕ੍ਰਿਕਟ ‘ਚ ਲੈਗ ਸਪਿਨ ਨੂੰ ਦੁਬਾਰਾ ਜ਼ਿੰਦਾ ਕਰਨ ਦਾ ਕ੍ਰੈਡਿਟ ਪੂਰੀ ਤਰ੍ਹਾਂ ਉਨ੍ਹਾਂ ਨੂੰ ਜਾਂਦਾ ਹੈ। ਕਾਦਿਰ ਨੇ ਗੇਂਦਬਾਜ਼ਾਂ ਦੀ ਇੱਕ ਪੂਰੀ ਪੀੜੀ ਨੂੰ ਲੈਗ ਸਪਿਨ ਬਾਲਿੰਗ ਦੀ ਪ੍ਰੇਰਣਾ ਦਿੱਤੀ।” ਇਸ ਤੋਂ ਇਲਾਵਾ ਵਸੀਮ ਅਕਰਮ ਨੇ ਕਿਹਾ ਕਿ ਉਨ੍ਹਾਂ ਨੂੰ ਕਈ ਕਾਰਨਾਂ ਕਰਕੇ ਜਾਦੂਗਰ ਕਿਹਾ ਜਾਂਦਾ ਸੀ, ਪਰ ਉਨ੍ਹਾਂ ਨੇ ਜਦੋਂ ਮੇਰੀਆਂ ਅੱਖਾਂ ‘ਚ ਵੇਖਿਆ ਤਾਂ ਮੈਨੂੰ ਕਿਹਾ ਕਿ ਤੁਸੀਂ ਅਗਲੇ 20 ਸਾਲ ਤਕ ਪਾਕਿਸਤਾਨ ਲਈ ਖੇਡੋਗੇ। ਮੈਂ ਉਨ੍ਹਾਂ ‘ਤੇ ਯਕੀਨ ਕੀਤਾ। ਕਾਦਿਰ ਨੇ ਪਾਕਿਸਤਾਨ ਦੇ ਲਈ ਕੁਲ 67 ਟੈਸਟ ਮੁਕਾਬਲਿਆਂ ‘ਚ 236 ਵਿਕਟਾਂ ਲਈਆਂ। ਉਧਰ 104 ਵਨਡੇ ਮੈਚਾਂ ‘ਚ ਵੀ ਉਨ੍ਹਾਂ ਨੇ 132 ਵਿਕਟਾਂ ਆਪਣੇ ਨਾਂ ਕੀਤੀਆਂ।

  • Topics :

Related News