ਪੰਜਾਬ ਭਰ ਵਿੱਚੋਂ 266.8 ਕਰੋੜ ਦੀ ਨਗਦੀ, ਨਸ਼ੀਲੇ ਪਦਾਰਥ ਤੇ ਸੋਨਾ ਬਰਾਮਦ

May 06 2019 03:46 PM

ਚੰਡੀਗੜ੍ਹ:

ਚੋਣਾਂ ਵਿੱਚ ਪੈਸਾ ਹੜ੍ਹ ਵਾਂਗ ਵਹਾਇਆ ਜਾਂਦਾ ਹੈ। ਇਸ ਗੱਲ਼ ਦਾ ਅਦਾਜ਼ਾ ਚੋਣ ਜ਼ਾਬਤਾ ਲੱਗਣ ਮਗਰੋਂ ਬਰਾਮਦ ਨਗਦੀ ਤੇ ਹੋਰ ਪਦਾਰਥਾਂ ਤੋਂ ਲਾਇਆ ਜਾ ਸਕਦਾ ਹੈ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੁਲਿਸ ਤੇ ਹੋਰ ਏਜੰਸੀਆਂ ਵੱਲੋਂ ਪੰਜਾਬ ਭਰ ਵਿੱਚੋਂ 266.8 ਕਰੋੜ ਦੀ ਨਗਦੀ, ਨਸ਼ੀਲੇ ਪਦਾਰਥ ਤੇ ਸੋਨਾ ਬਰਾਮਦ ਕੀਤਾ ਗਿਆ ਹੈ। ਇਹ ਅੰਕੜਾ ਹੋਸ਼ ਉਡਾ ਦੇਣਾ ਵਾਲਾ ਹੈ। ਪੁਲਿਸ ਮੁਤਾਬਕ ਉਪਰੋਕਤ ਵਸਤਾਂ ਤੇ ਨਗਦੀ ਗੈਰਕਾਨੂੰਨੀ ਢੰਗ ਨਾਲ਼ ਜਾਂ ਨਿਯਮਾਂ ਦੀ ਉਲੰਘਣਾ ਕਰਕੇ ਲਿਜਾਈ ਜਾ ਰਹੀ ਸੀ। ਚੋਣ ਕਮਿਸ਼ਨ ਦੀ ਰਿਪੋਰਟ ਅਨੁਸਾਰ ਇਹ ਬਰਾਮਦਗੀ 10 ਮਾਰਚ ਤੋਂ 4 ਮਈ 2019 ਤੱਕ ਦੀ ਹੈ। ਇਸ ਵਿੱਚੋਂ 206.72 ਕਰੋੜ ਰੁਪਏ ਦੇ 7664 ਕਿਲੋ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ। ਇਸ ਵਿੱਚ ਹੈਰੋਇਨ, ਸਮੈਕ, ਅਫੀਮ, ਭੁੱਕੀ ਸ਼ਾਮਲ ਹਨ। 9.01 ਕਰੋੜ ਦੀ 12.09 ਲੱਖ ਲੀਟਰ ਸ਼ਰਾਬ ਬਰਾਮਦ ਕੀਤੀ ਗਈ ਹੈ। 21 ਕਰੋੜ ਰੁਪਏ ਦਾ 465 ਕਿਲੋ ਸੋਨਾ, 28.81 ਕਰੋੜ ਦੀ ਨਗਦੀ ਤੇ 0.32 ਕਰੋੜ ਦੀਆਂ ਹੋਰ ਵਸਤਾਂ ਵੀ ਸ਼ਾਮਲ ਹਨ। ਸਵਾ ਸੌ ਦੇ ਕਰੀਬ ਹਥਿਆਰ ਵੀ ਬਰਾਮਦ ਹੋਏ ਹਨ।

  • Topics :

Related News