21 ਰੇਲਵੇ ਬੋਰਡ ਦੇਸ਼ ਭਰ ਵਿੱਚ ਕਰੀਬ ਡੇਢ ਲੱਖ ਆਸਾਮੀਆਂ ਭਰਨਗੇ

Feb 08 2019 12:48 PM

ਚੰਡੀਗੜ੍ਹ:

ਰੇਲਵੇ ਭਰਤੀ ਬੋਰਡ ਦੇਸ਼ ਦੇ ਨੌਜਵਾਨਾਂ ਨੂੰ ਜਲਦ ਨੌਕਰੀਆਂ ਦਾ ਤੋਹਫਾ ਦੇਣ ਵਾਲਾ ਹੈ। ਇਸ ਲਈ ਜਲਦ ਹੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਏਗਾ। ਦੇਸ਼ ਦੇ ਸਾਰੇ 21 ਰੇਲਵੇ ਬੋਰਡ ਦੇਸ਼ ਭਰ ਵਿੱਚ ਕਰੀਬ ਡੇਢ ਲੱਖ ਆਸਾਮੀਆਂ ਭਰਨਗੇ। ਰੇਲਵੇ ਬੋਰਡ ਵੱਲੋਂ ਇਨ੍ਹਾਂ ਆਸਾਮੀਆਂ ਨੂੰ ਭਰਨ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਦਰਅਸਲ ਚੋਣ ਸਾਲ ਹੋਣ ਕਰਕੇ ਸਰਕਾਰ ਲੋਕਾਂ ਨੂੰ ਲੁਭਾਉਣ ਦਾ ਹਰ ਸੰਭਵ ਯਤਨ ਕਰ ਰਹੀ ਹੈ। ਹਾਸਲ ਜਾਣਕਾਰੀ ਮੁਤਾਬਕ ਰੇਲਵੇ ਬੋਰਡ ਦੇ ਪ੍ਰਧਾਨ ਨੇ ਸਾਰੇ ਬੋਰਡਾਂ ਨੂੰ ਚਿੱਠੀ ਭੇਜ ਕੇ 14 ਫਰਵਰੀ, 2019 ਤਕ ਆਸਾਮੀਆਂ ਉਪਲੱਬਧ ਕਰਵਾਉਣ ਦੀ ਨਿਰਦੇਸ਼ ਦਿੱਤਾ ਹੈ ਤਾਂ ਕਿ ਸਮੇਂ ’ਤੇ ਚੋਣ ਪ੍ਰਕਿਰਿਆ ਨੂੰ ਆਰੰਭ ਕੀਤਾ ਜਾ ਸਕੇ। ਦੱਸਿਆ ਜਾਂਦਾ ਹੈ ਕਿ ਕਮਿਸ਼ਨ ਦੇ ਪ੍ਰਧਾਨ ਦੇ ਨਿਰਦੇਸ਼ਾਂ ਮੁਤਾਬਕ ਨਵੇਂ ਰਾਖਵੇਂਕਰਨ ਨਿਯਮਾਂ ਤਹਿਤ ਆਸਾਮੀਆਂ ਮੰਗੀਆਂ ਗਈਆਂ ਹਨ। ਦੱਸ ਦੇਈਏ ਕਿ ਇਸ ਵਾਰ ਰੇਲਵੇ ਭਰਤੀ ਬੋਰਡ ਨਾਨ-ਗ੍ਰੈਜੂਏਟ ਟੈਕਨੀਕਲ, ਨਾਨ-ਟੈਕਨੀਕਲ ਅੰਡਰ ਗ੍ਰੈਜੂਏਟ, ਪੈਰਾ ਮੈਡੀਕਲ ਤੇ ਲੈਵਲ ਵਨ ਕੈਟੇਗਰੀ ਦੀ ਭਰਤੀ ਦੀ ਤਿਆਰੀ ਪਹਿਲ ਦੇ ਆਧਾਰ ’ਤੇ ਕੀਤੀ ਜਾਏਗੀ। ਇਸ ਦੇ ਨਾਲ ਵੱਡੇ ਪੱਧਰ ’ਤੇ ਆਸਾਮੀਆਂ ਆਉਣ ਦੀ ਉਮੀਦ ਹੈ ਜਿਸ ਨਾਲ ਨੌਜਵਾਨ ਕਾਫੀ ਉਤਸ਼ਾਹਿਤ ਹਨ।

  • Topics :

Related News