ਸਰਦ ਰੁੱਤ ਇਜਲਾਸ 18 ਨਵੰਬਰ ਤੋਂ ਸ਼ੁਰੂ ਹੋ ਕੇ 13 ਦਸੰਬਰ ਤਕ ਚੱਲੇਗਾ

ਨਵੀਂ ਦਿੱਲੀ:

ਸੰਸਦ ਦਾ ਸਰਦ ਰੁੱਤ ਇਜਲਾਸ 18 ਨਵੰਬਰ ਤੋਂ ਸ਼ੁਰੂ ਹੋ ਕੇ 13 ਦਸੰਬਰ ਤਕ ਚੱਲੇਗਾ। ਸੰਸਦੀ ਕਾਰਜਕਾਲ ਮੰਤਰਾਲਾ ਨੇ ਲੋਕ ਸਭਾ ਤੇ ਰਾਜਸਭਾ ਦੇ ਸਕੱਤਰਾਂ ਨੂੰ ਜਾਣਕਾਰੀ ਦਿੱਤੀ ਹੈ। ਪਿਛਲੇ ਦੋ ਸਾਲਾਂ ‘ਚ ਸਰਦ ਰੁੱਤ ਇਜਲਾਸ 21 ਨਵੰਬਰ ਤੋਂ ਸ਼ੁਰੂ ਹੋਇਆ ਸੀ ਤੇ ਜਨਵਰੀ ਦੇ ਪਹਿਲੇ ਹਫਤੇ ਤਕ ਚੱਲਿਆ ਸੀ। ਇਸ ਸੈਸ਼ਨ ‘ਚ ਸਰਕਾਰ ਕਈ ਬਿੱਲਾਂ ਨੂੰ ਪਾਸ ਕਰਨ ਦੀ ਕੋਸ਼ਿਸ਼ ਕਰੇਗੀ। ਉਧਰ ਵਿਰੋਧੀ ਧਿਰ ਕਸ਼ਮੀਰ ‘ਚ ਬੈਨ, ਮੁੱਖ ਨੇਤਾਵਾਂ ਨੂੰ ਹਿਰਾਸਤ ‘ਚ ਰੱਖੇ ਜਾਣ ਤੇ ਆਰਥਿਕ ਸੁਸਤੀ ਜਿਹੇ ਮੁੱਦਿਆਂ ਨੂੰ ਚੁੱਕੇਗੀ। ਸਰਕਾਰ ਦੋ ਅਹਿਮ ਕਾਨੂੰਨ ਬਣਾਉਣ ਦੀ ਯੋਜਨਾ ‘ਤੇ ਕੰਮ ਕਰ ਰਹੀ ਹੈ, ਜਿਨ੍ਹਾਂ ਵਿੱਚੋਂ ਇੱਕ ਕਾਨੂੰਨ ਸਤੰਬਰ ’ਚ ਆਮਦਨ ਕਾਨੂੰਨ 1961 ਤੇ ਵਿੱਤ ਕਾਨੂੰਨ 2019 ‘ਚ ਸ਼ੋਧ ਲਈ ਜਾਰੀ ਕੀਤਾ ਗਿਆ ਸੀ। ਦੂਜਾ ਬਿੱਲ ਵੀ ਸਤੰਬਰ ‘ਚ ਜਾਰੀ ਕੀਤਾ ਗਿਆ ਸੀ ਜੋ ਈ-ਸਿਗਰੇਟ ਤੇ ਇਸ ਤਰ੍ਹਾਂ ਦੇ ਉਪਕਰਨਾਂ ਦੀ ਵਿਕਰੀ, ਨਿਰਮਾਣ ਤੇ ਭੰਡਾਰਨ ‘ਤੇ ਬੈਨ ਤੋਂ ਸਬੰਧਤ ਹੈ।

  • Topics :

Related News