ਉੱਤਰ ਕੋਰੀਆ ਨੂੰ ਦੋਸ਼ੀ ਠਹਿਰਾਇਆ

Dec 26 2018 03:12 PM

ਅਮਰੀਕਾ:

ਇੱਥੇ ਦੀ ਇੱਕ ਜ਼ਿਲ੍ਹਾ ਅਦਾਲਤ ਦੇ ਜੱਜ ਨੇ ਵਰਜੀਨੀਆ ਯੂਨੀਵਰਸਿਟੀ ਦੇ ਵਿਦਿਆਰਥੀ ਓਟੋ ਵਾਰਮਬਿਅਰ ਦੀ ਮੌਤ ਲਈ ਉੱਤਰ ਕੋਰੀਆ ਨੂੰ ਦੋਸ਼ੀ ਠਹਿਰਾਇਆ। ਫੈਡਰਲ ਜੱਜ ਬੇਰਿਲ ਹਾਵੇਲ ਨੇ ਉੱਤਰ ਕੋਰੀਆ ਨੂੰ ਹੁਕਮ ਦਿੱਤੈ ਕਿ ਓਟੋ ਦੀ ਮੌਤ ਤੋਂ ਉਨ੍ਹਾਂ ਦੇ ਪਰਿਵਾਰ ਨੂੰ ਹੋਏ ਆਰਥਿਕ ਤੇ ਭਾਵਨਾਤਮਕ ਨੁਕਸਾਨ ਬਦਲੇ 50 ਕਰੋੜ ਡਾਲਰ ਦੀ ਰਕਮ ਦਾ ਭੁਗਤਾਨ ਕਰਨ। ਓਟੋ ਵਿਦਿਆਰਥੀਆਂ ਦੇ ਸਮੂਹ ਨਾਲ ਉੱਤਰ ਕੋਰੀਆ ਗਏ ਸਨ ਜਿੱਥੇ ਉਸਨੂੰ ਇੱਕ ਪਾਬੰਦੀ ਵਾਲੇ ਇਲਾਕੇ ਚੋਂ ਪ੍ਰੋਪੇਗੰਡਾ ਪੋਸਟਰ ਚੋਰੀ ਕਰਨ ਦੇ ਇਲਜ਼ਾਮ 'ਚ ਗ੍ਰਿਫ਼ਤਾਰ ਕੀਤਾ ਸੀ। ਮਾਰਚ 2016 'ਚ ਉਸਨੂੰ 15 ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਜੇਲ੍ਹ 'ਚ ਓਟੋ ਦੀ ਸਿਹਤ ਖ਼ਰਾਬ ਹੋਣ 'ਤੇ ਉਸਨੂੰ ਰਿਹਾਅ ਕਰ ਦਿੱਤਾ ਗਿਆ। ਕੋਮਾ ਦੀ ਹਾਲਤ 'ਚ ਅਮਰੀਕਾ ਪਰਤੇ ਓਟੋ ਦੇ ਸਰੀਰ 'ਤੇ ਕਈ ਗੰਭੀਰ ਨਿਸ਼ਾਨ ਸਨ ਜਿਨ੍ਹਾਂ ਤੋਂ ਸਾਫ਼ ਜ਼ਾਹਰ ਸੀ ਕਿ ਜੇਲ੍ਹ 'ਚ ਉਸਨੂੰ ਕਈ ਤਸੀਹੇ ਦਿੱਤੇ ਗਏ। ਜੂਨ 2017 'ਚ ਓਟੋ ਦੀ ਮੌਤ ਹੋ ਗਈ ਸੀ। ਓਟੋ ਦੇ ਮਾਤਾ-ਪਿਤਾ ਨੇ ਉੱਤਰ ਕੋਰੀਆ ਨੂੰ ਉਸਦੀ ਮੌਤ ਦਾ ਜ਼ਿੰਮੇਵਾਰ ਠਹਿਰਾਉਂਦਿਆਂ ਅਮਰੀਕੀ ਅਦਾਲਤ 'ਚ ਮਕੱਦਮਾ ਦਰਜ ਕੀਤਾ ਸੀ।

  • Topics :

Related News