ਸਿਹਤ ਵਿਭਾਗ,ਪਠਾਨਕੋਟ ਵੱਲੋਂ ਲਗਾਏ ਗਏ ਪੰਜਾਹ ਮੁਫਤ ਡੈਂਚਰ

Feb 18 2019 03:52 PM

ਪਠਾਨਕੋਟ

ਸਿਵਲ ਸਰਜਨ ਪਠਾਨਕੋਟ ਡਾ.ਨੈਨਾ ਸਲਾਥੀਆ ਦੇ ਆਦੇਸ਼ਾਂ ਅਨੁਸਾਰ  ਸਿਹਤ ਵਿਭਾਗ ਪਠਾਨਕੋਟ ਵੱਲੋਂ ਦੰਦਾਂ ਦੀ ਸਿਹਤ ਸੰਭਾਲ ਅਤੇ ਰੋਗਾਂ ਤੋਂ ਬਚਾਅ ਤੇ ਇਲਾਜ ਸੰਬਧੀ 31ਵੇਂ ਡੈਂਟਲ ਸਿਹਤ ਪੰਦ•ਰਵਾੜੇ ਦੇ ਅਖੀਰੀ ਦਿਨ ਤੇ ਸਿਵਲ ਹਸਪਤਾਲ ਪਠਾਨਕੋਟ ਵਿਖੇ ਬਜ਼ਰੁਗਾਂ ਨੂੰ ਮੁਫਤ ਡੈਂਚਰ ਦਿੱਤੇ ਗਏ। ਡੀ.ਡੀ.ਐਚ.ਓ ਡਾ.ਡੋਲੀ ਅਗਰਵਾਲ ਨੇ ਦੱਸਿਆ ਕਿ ਮਿਤੀ 01 ਫਰਵਰੀ ਤੋਂ ਮਿਤੀ 15 ਫਰਵਰੀ 2019 ਤੱਕ ਚਲਾਏ ਗਏ “ਮਿਸ਼ਨ ਤੰਦਰੁਸਤ ਪੰਜਾਬ ਤਹਿਤ“31ਵੇਂ ਡੈਂਟਲ ਸਿਹਤ ਪੰਦ•ਰਵਾੜਾ ਦੇ ਦੋਰਾਨ ਸਰਕਾਰੀ ਸਿਹਤ ਸੰਸਥਾਂਵਾਂ ਵਿਖੇ ਦੰਦਾ ਦੀਆਂ ਬੀਮਾਰੀਆਂ ਦਾ ਮੁਫਤ ਚੈੱਕਅਪ ਤੇ ਇਲਾਜ ਕੀਤਾ ਗਿਆ। ਉਨਾਂ ਦੱਸਿਆ ਕਿ ਪੰਦ•ਰਵਾੜੇ ਦੇ ਦੌਰਾਨ ਜਿਲੇ• ਦੀਆਂ ਵੱਖ ਵੱਖ ਸਿਹਤ ਸੰਸਥਾਂਵਾਂ ਵਿਖੇ ਲੱਗਭਗ 1120 ਮਰੀਜ਼ਾਂ ਦੇ ਦੰਦਾਂ ਦਾ ਨਿਰਖਿਣ ਕੀਤਾ ਗਿਆ ਅਤੇ 50 ਜ਼ਰੂਰਤਮੰਦ ਬਜ਼ੁਰਗਾਂ ਦੇ ਮੁਫਤ ਡੈਂਚਰ ਵੀ ਲਗਾਏ ਗਏ। ਇਸ ਮੌਕੇ ਮੈਡੀਕਲ ਅਫਸਰ ਡਾ.ਸ਼ੈਲਾ ਕੰਵਰ ਨੇ ਕਿਹਾ ਕਿ ਦਿਨ ਵਿੱਚ (ਦੋ ਵਾਰ) ਸਵੇਰੇ ਅਤੇ ਰਾਤ ਨੂੰ ਸੋਣ ਤੋਂ ਪਹਿਲਾ ਬੁਰਸ਼ ਕਰਨਾ ਯਕੀਨੀ ਬਣਾਉਣਾ ਚਾਹੀਦਾ ਹੈ ਅਤੇ ਹਰ ਤਿੰਨ ਮਹੀਨੇ ਬਾਅਦ ਆਪਣਾ ਦੰਦਾਂ ਵਾਲੇ ਟੂਥਬ੍ਰਸ ਨੂੰ ਵੀ ਬਦਲ ਦੇਣਾ ਚਾਹੀਦਾ ਹੈ।ਉਨ•ਾਂ ਕਿਹਾ ਕਿ ਜੇਕਰ ਸਾਡੇ ਦੰਦ ਖ਼ਰਾਬ ਜਾਂ ਕਮਜ਼ੋਰ ਹੋ ਗਏ ਹਨ ਤਾਂ ਇਨਾਂ ਦਾ ਇਲਾਜ ਸਿਰਫ ਦੰਦਾਂ ਦੇ ਮਾਹਿਰ ਡਾਕਟਰ ਕੋਲੋਂ ਹੀ ਕਰਵਾਉਣਾ ਚਾਹੀਦਾ ਹੈ। ਉਨਾਂ ਦੱਸਿਆ ਕਿ ਡੈਂਟਲ ਸਿਹਤ ਪੰਦ•ਰਵਾੜੇ ਦੌਰਾਨ ਸਕੂਲਾਂ ਵਿੱਚ ਬੱਚਿਆਂ ਨੂੰ ਜ਼ਿਆਦਾ ਮਿੱਠੀਆਂ ਚੀਜਾਂ, ਕੋਲਡ ਡਰਿੰਕਸ, ਚਿਪਚਿਪੇ ਪਦਾਰਥ, ਚਾਕਲੇਟ ਆਦਿ ਦੇ ਖਾਣ ਨਾਲ ਹੋਣ ਵਾਲੀਆਂ ਦੰਦਾਂ ਦੀਆਂ ਬੀਮਾਰੀਆਂ ਜਿਵੇਂ(ਦੰਦਾ ਵਿੱਚ ਪੀਲਾਪਨ, ਕਰੇੜਾ ਲੱਗਣਾ ਅਤੇ ਖੋੜਾਂ ਆਦਿ ਹੋਣ) ਦੇ ਖਤਰੇ ਬਾਰੇ ਵੀ ਜਾਗਰੂਕ ਕੀਤਾ ਗਿਆ ਅਤੇ ਨਾਲ ਹੀ ਟੂਥਬ੍ਰਸ਼ ਨਾਲ ਦੰਦਾਂ ਦੀ ਸਾਫ ਸਫਾਈ ਕਰਨ ਦੀ ਸਹੀ ਵਿਧੀ ਬਾਰੇ ਵੀ ਜਾਣੂ ਕਰਵਾਇਆ ਗਿਆ। ਇਸ ਮੌਕੇ ਕਮਲ ਕਿਸ਼ੋਰ, ਸੁਨੀਤਾ, ਅਮਨਦੀਪ ਸਿੰਘ ਆਦਿ ਹਾਜ਼ਰ ਸਨ।

  • Topics :

Related News