ਕਰੀਬ 54,000 ਕਰਮੀਆਂ ਦੀ ਛੁੱਟੀ ਕਰ ਸਕਦੀ

Apr 04 2019 03:33 PM

ਨਵੀਂ ਦਿੱਲੀ:

ਸਰਕਾਰੀ ਦੂਰਸੰਚਾਰ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਿਡ ਕਰੀਬ 54,000 ਕਰਮੀਆਂ ਦੀ ਛੁੱਟੀ ਕਰ ਸਕਦੀ ਹੈ। ਇਸ ‘ਚ ਕਾਸਟ ਕਟਿੰਗ ਸਮੇਤ ਕਈ ਹੋਰ ਪ੍ਰਸਤਾਵ ਵੀ ਸ਼ਾਮਲ ਹਨ। ਮੀਡੀਆ ਰਿਪੋਰਟ ਮੁਤਾਬਕ 54 ਹਜ਼ਾਰ ਕਰਮਚਾਰੀਆਂ ਦੀ ਸਮੇਂ ਤੋਂ ਪਹਿਲਾਂ ਛਾਂਟੀ ਕੀਤੀ ਜਾਵੇਗੀ। ਇਸ ਤਹਿਤ ਬੀਐਸਐਨਐਲ ਬੋਰਡ ਨੇ ਪੈਸਿਆਂ ਦੀ ਬੱਚਤ ਲਈ ਕਰਮੀਆਂ ਦੀ ਰਿਟਾਇਰਮੈਂਟ ਉਮਰ ਘਟਾ ਕੇ 58 ਸਾਲ ਕਰ ਦਿੱਤੀ ਹੈ। ਇੱਕ ਅਖ਼ਬਾਰ ‘ਚ ਛਪੀ ਰਿਪੋਰਟ ਮੁਤਾਬਕ ਇਹ ਜਾਣਕਾਰੀ ਸਾਹਮਣੇ ਆਈ ਹੈ। ਆਖਰੀ ਫੈਸਲਾ ਲੈਣ ਲਈ ਬੋਰਡ ਚੋਣਾਂ ਦੇ ਖ਼ਤਮ ਹੋਣ ਦਾ ਇੰਤਜ਼ਾਰ ਕਰ ਰਿਹਾ ਹੈ। ਬੋਰਡ ਨੇ ਸਰਕਾਰ ਵੱਲੋਂ ਬਣਾਈ ਮਾਹਿਰਾਂ ਦੀ ਕਮੇਟੀ ਦੇ 10 ਵਿੱਚੋਂ 3 ਪ੍ਰਸਤਾਵ ਮੰਨ ਲਏ ਹਨ। ਕੰਪਨੀ ਦਾ ਮੰਨਣਾ ਹੈ ਕਿ ਚੋਣਾਂ ਤੋਂ ਪਹਿਲਾਂ ਕਰਮਚਾਰੀਆਂ ਦੀ ਛਾਂਟੀ ਦਾ ਅਸਰ ਚੋਣਾਂ ‘ਤੇ ਪਵੇਗਾ। ਇਸ ਲਈ ਡੀਓਟੀ ਨੂੰ ਇਸ ਮਾਮਲੇ ‘ਚ ਇੰਤਜ਼ਾਰ ਕਰਨਾ ਪਵੇਗਾ। ਬੋਰਡ ਨੇ ਕਰਮੀਆਂ ਦੀ ਰਿਟਾਇਰਮੈਂਟ ਉਮਰ 60 ਤੋਂ ਘਟਾ ਕੇ 58 ਸਾਲ ਕਰ ਦਿੱਤੀ ਹੈ।

  • Topics :

Related News