ਭਾਰਤ, ਆਸਟ੍ਰੇਲੀਆ ਤੇ ਇੰਗਲੈਂਡ ਇਸ ਦੇ ਸੈਮੀਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਚੁੱਕੀਆਂ

Jul 04 2019 02:26 PM

ਨਵੀਂ ਦਿੱਲੀ:

ਵਰਲਡ ਕੱਪ 2019 ਟੂਰਨਾਮੈਂਟ ਹੁਣ ਖ਼ਤਮ ਹੋਣ ਵਾਲਾ ਹੈ। ਹੁਣ ਤਕ ਤਿੰਨ ਟੀਮਾਂ ਭਾਰਤ, ਆਸਟ੍ਰੇਲੀਆ ਤੇ ਇੰਗਲੈਂਡ ਇਸ ਦੇ ਸੈਮੀਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਚੁੱਕੀਆਂ ਹਨ। ਹੁਣ ਬੱਸ ਬਾਕੀ ਹੈ ਤਾਂ ਇੱਕ ਹੋਰ ਟੀਮ ਦਾ ਇਸ ‘ਚ ਪ੍ਰਵੇਸ਼ ਕਰਨਾ। ਇਸ ਦੇ ਨਾਲ ਹੀ ਚੌਥੇ ਨੰਬਰ ‘ਤੇ ਨਿਊਜ਼ੀਲੈਂਡ ਸੈਮੀਫਾਈਨਲ ਦੀ ਰੇਸ ਤੋਂ ਮਹਿਜ਼ ਇੱਕ ਕਦਮ ਦੀ ਦੂਰੀ ‘ਤੇ ਹੈ। ਜਦਕਿ ਚੌਥੀ ਟੀਮ ਲਈ ਪੁਆਇੰਟਸ ਟੇਬਲ ਦਾ ਗਣਿਤ ਕੁਝ ਉਲਝਿਆ ਹੋਇਆ ਹੈ। ਸ਼ੁੱਕਰਵਾਰ ਨੂੰ ਪਾਕਿਸਤਾਨ ਨੂੰ ਬੰਗਲਾਦੇਸ਼ ਜੇਕਰ ਬੱਲੇਬਾਜ਼ੀ ਕਰਦੇ ਹੋਏ 311 ਦੌੜਾਂ ਨਾਲ ਹਰਾਉਂਦੀ ਹੈ ਤਾਂ ਉਹ ਸੈਮੀਫਾਈਨਲ ‘ਚ ਪਹੁੰਚਣ ਵਾਲੀ ਚੌਥੀ ਟੀਮ ਬਣ ਜਾਵੇਗੀ ਨਹੀਂ ਤਾਂ ਨਿਊਜ਼ੀਲੈਂਡ ਕੁਆਲੀਫਾਈ ਕਰ ਸਕਦੀ ਹੈ। 311 ਦੌੜਾਂ ਨਾਲ ਜਿੱਤ ਦਰਜ ਕਰਨਾ ਮੁਸ਼ਕਲ ਹੈ। ਇਸ ਲਈ ਪਾਕਿਸਤਾਨ ਦਾ ਸੈਮੀਫਾਈਨਲ ‘ਚ ਪਹੁੰਚਣਾ ਮੁਸ਼ਕਲ ਹੈ। ਜੇਕਰ ਨਿਊਜ਼ੀਲੈਂਡ ਸੈਮੀਫਾਈਨਲ ‘ਚ ਐਂਟਰ ਕਰਦਾ ਹੈ ਤਾਂ ਕਿਹੜੀ ਟੀਮ ਦਾ ਮੁਕਾਬਲਾ ਕਿਸ ਨਾਲ ਹੋਵੇਗਾ ਇਹ ਸਾਫ਼ ਹੋ ਜਾਵੇਗਾ। ਸੈਮੀਫਾਈਨਲ ‘ਚ ਪਹੁੰਚਣ ਵਾਲੀਆਂ ਪਹਿਲੀਆਂ ਤਿੰਨ ਟੀਮਾਂ ਆਸਟ੍ਰੇਲੀਆ ਤੇ ਭਾਰਤ ਨੇ ਅਜੇ ਇੱਕ-ਇੱਕ ਮੈਚ ਖੇਡਣਾ ਹੈ। ਆਸਟੇਲੀਆ ਦੀ ਟੀਮ ਸਾਉਥ ਅਫਰੀਕਾ ਨਾਲ ਤੇ ਭਾਰਤ ਦਾ ਸ੍ਰੀਲੰਕਾ ਨਾਲ ਮੁਕਾਬਲਾ ਬਾਕੀ ਹੈ। ਆਸਟ੍ਰੇਲੀਆ ਦੀ ਟੀਮ 14 ਅੰਕਾਂ ਨਾਲ ਪਹਿਲੇ ਨੰਬਰ ‘ਤੇ ਹੈ ਜਦਕਿ ਭਾਰਤ 13 ਅੰਕਾਂ ਦੂਜੇ ਨੰਬਰ ‘ਤੇ ਹੈ। ਜੇਕਰ ਹੁਣ ਭਾਰਤ-ਸ੍ਰੀਲੰਕਾ ਨੂੰ ਹਰਾ ਦਿੰਦਾ ਹੈ ਤੇ ਸਾਉਥ ਅਫਰੀਕਾ ਤੋਂ ਆਸਟ੍ਰੇਲੀਆ ਹਾਰ ਜਾਂਦਾ ਹੈ ਤਾਂ ਇੰਡੀਆ ਪੁਆਇੰਟ ਟੇਬਲ ‘ਚ ਪਹਿਲੇ ਨੰਬਰ ‘ਤੇ ਆ ਜਾਵੇਗੀ। ਇਸ ਸਥਿਤੀ ‘ਚ ਉਸ ਦਾ ਮੁਕਾਬਲਾ ਚੌਥੇ ਨੰਬਰ ਦੀ ਟੀਮ ਨਿਊਜ਼ੀਲੈਂਡ ਨਾਲ ਹੋਵੇਗਾ ਤੇ ਆਸਟ੍ਰੇਲੀਆ ਦਾ ਮੁਕਾਬਲਾ ਇੰਗਲੈਂਡ ਨਾਲ ਹੋਵੇਗਾ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਭਾਰਤ ਦਾ ਇੰਗਲੈਂਡ ਨਾਲ ਤੇ ਆਸਟ੍ਰੇਲੀਆ ਦਾ ਮੁਕਾਬਲਾ ਚੌਥੇ ਨੰਬਰ ਦੀ ਟੀਮ ਨਾਲ ਹੋਵੇਗਾ।

  • Topics :

Related News