ਸ਼ਾਹਿਦ ਕਪੂਰ ਤੇ ਕਿਆਰਾ ਅਡਵਾਨੀ ਦੀ ਫ਼ਿਲਮ ‘ਕਬੀਰ ਸਿੰਘ’ ਰਿਲੀਜ਼

Jun 21 2019 02:23 PM

ਮੁੰਬਈ:

ਸ਼ਾਹਿਦ ਕਪੂਰ ਤੇ ਕਿਆਰਾ ਅਡਵਾਨੀ ਦੀ ਫ਼ਿਲਮ ‘ਕਬੀਰ ਸਿੰਘ’ ਅੱਜ ਯਾਨੀ 21 ਜੂਨ ਨੂੰ ਬਾਕਸਆਫਿਸ ‘ਤੇ ਰਿਲੀਜ਼ ਹੋ ਗਈ ਹੈ। ਇਹ ਫ਼ਿਲਮ ਸਾਉਥ ਇੰਡੀਅਨ ਫ਼ਿਲਮ ‘ਅਰਜੁਨ ਰੈਡੀ’ ਦਾ ਆਫੀਸ਼ੀਅਲ ਰੀਮੇਕ ਹੈ। ਫ਼ਿਲਮ ਦਾ ਡਾਇਰੈਕਸ਼ਨ ਸੰਦੀਪ ਰੈਡੀ ਨੇ ਕੀਤਾ ਹੈ। ਸੰਦੀਪ ਨੇ ਹੀ ਅਰਜੁਨ ਰੈਡੀ ਦਾ ਡਾਇਰੈਕਸ਼ਨ ਕੀਤਾ ਸੀ। ਫ਼ਿਲਮ ਇੱਕ ਲਵ ਸਟੋਰੀ ਹੈ ਜਿਸ ਨਾਲ ਇਹ ਸਾਲ ਦੀ ਪਹਿਲੀ ਰੈਬਲ ਲਵ ਸਟੋਰੀ ਵੀ ਹੈ। ਇਸ ‘ਚ ਇੱਕ ਤੋਂ ਬਾਅਦ ਇੱਕ ਕਈ ਟਵਿਸਟ ਐਂਡ ਟਰਨਸ ਹਨ। ਬਾਲੀਵੁੱਡ ‘ਚ ਲੰਬੇ ਅਰਸੇ ਬਾਅਦ ਅਜਿਹੀ ਲਵ ਸਟੋਰੀ ਆਈ ਹੈ ਜਿਸ ‘ਚ ਪੈਸ਼ਨ, ਐਂਗਰ, ਟ੍ਰੱਸਟ ਤੇ ਅਨਕੰਡੀਸ਼ਨਲ ਪਿਆਰ ਹੈ। ਫ਼ਿਲਮ ‘ਚ ਲੀਡ ਰੋਲ ‘ਚ ਸ਼ਾਹਿਦ ਕਪੂਰ ਹਨ ਤੇ ਉਸ ਦੇ ਲਵ ਇੰਟਰਸਟ ਦਾ ਰੋਲ ਕੀਤਾ ਹੈ ਕਿਆਰਾ ਆਡਵਾਨੀ ਨੇ। ਫ਼ਿਲਮ ‘ਚ ਸ਼ਾਹਿਦ ਕਪੂਰ ਇੱਕ ਅਜਿਹੇ ਗੁੱਸੇ ਵਾਲੇ ਵਿਅਕਤੀ ਦਾ ਰੋਲ ਕਰਦਾ ਹੈ ਜਿਸ ਨੂੰ ਆਪਣੇ ਗੁੱਸੇ ਕਰਕੇ ਜ਼ਿੰਦਗੀ ‘ਚ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਧਰ ਕਿਆਰਾ ਅਡਵਾਨੀ ਦਾ ਕਿਰਦਾਰ ਸ਼ਾਹਿਦ ਦੇ ਕਿਰਦਾਰ ਤੋਂ ਬਿਲਕੁਲ ਉਲਟ ਹੈ। ਫ਼ਿਲਮ ‘ਚ ਤੁਹਾਨੂੰ ਲਾਈਫ ਦਾ ਹਰ ਫਲੇਵਰ ਮਿਲੇਗਾ। ਫ਼ਿਲਮ ਦੇਖਣ ਦੇ ਕਈ ਮਜ਼ੇਦਾਰ ਕਾਰਨ ਹਨ ਜਿਨ੍ਹਾਂ ‘ਚ ਇੱਕ ਹੈ ਕਈ ਸਾਲਾਂ ਬਾਅਦ ਹਿੰਦੀ ਸਿਨੇਮਾ ‘ਚ ਦਮਦਾਰ ਤੇ ਰੈਬਲ ਲਵ ਸਟੋਰੀ ਆਈ ਹੈ। ਫ਼ਿਲਮ ਦੀ ਕਹਾਣੀ ਖੂਬਸੂਰਤ ਹੈ ਤੇ ਫ਼ਿਲਮ ਦਾ ਮਿਊਜ਼ਿਕ ਵੀ ਲਾਜਵਾਬ ਹੈ ਜੋ ਫ਼ਿਲਮ ਦੀ ਕਹਾਣੀ ਨੂੰ ਹੋਰ ਜ਼ਿੰਦਾ ਕਰ ਦਿੰਦਾ ਹੈ। ਸ਼ਾਹਿਦ ਨੇ ਫ਼ਿਲਮ ‘ਚ ਬੈਸਟ ਪਰਫਾਰਮੈਂਸ ਦਿੱਤੀ ਹੈ। ਇਸ ਦੇ ਨਾਲ ਹੀ ਫ਼ਿਲਮ ‘ਚ ਸ਼ਾਹਿਦ ਤੇ ਕਿਆਰਾ ਦੀ ਜੋੜੀ ਵੀ ਫ੍ਰੈਸ਼ ਹੈ।

  • Topics :

Related News