ਆਜ਼ਾਦ ਡਰਾਮੈਟਿਕ ਕਲੱਬ ਵੱਲੋਂ ਕਰਵਾਈ ਜਾ ਰਹੀ ਰਾਮ ਲੀਲ੍ਹਾ ਦੇ ਪਹਿਲੇ ਦਿਨ ਵੀ ਲਈ ਲੋਕਾਂ ਦੀ ਰੌਣਕ ਬਣੀ

Oct 01 2019 12:57 PM

ਸ਼ਾਹਪੁਰ ਕੰਡੀ :

ਨਵਰਾਤਰਿਆਂ ਦੇ ਚੱਲਦੇ ਹਰ ਸਾਲ ਵਾਂਗ ਇਸ ਸਾਲ ਵੀ ਆਜ਼ਾਦ ਡਰਾਮੈਟਿਕ ਕਲੱਬ ਵੱਲੋਂ ਕਰਵਾਈ ਜਾ ਰਹੀ 2 ਦਸ਼ਹਿਰਾ ਗਰਾਊਂਡ ਜੁਗਿਆਲ ਕਾਲੋਨੀ ਵਿਚ ਕਰਵਾਈ ਜਾ ਰਹੀ ਰਾਮ ਲੀਲ੍ਹਾ ਦੇ ਪਹਿਲੇ ਦਿਨ ਵੀ ਲਈ ਲੋਕਾਂ ਦੀ ਰੌਣਕ ਬਣੀ ਰਹੀ। ਜਾਣਕਾਰੀ ਦਿੰਦੇ ਕਲੱਬ ਦੇ ਆਗੂ ਅਰਵਿੰਦ ਸਲਵਾਨ ਨੇ ਦੱਸਿਆ ਕਿ ਪਹਿਲੀ ਰਾਤ ਰਾਮ ਜਨਮ ਤੇ ਕਾਲਕਾ ਵੱਧ ਭਾਰੀ ਦਿ੍ਸ਼ਾਂ ਦਾ ਮੰਚਨ ਕੀਤਾ ਗਿਆ ਹੈ। ਰਾਮ ਲੀਲ੍ਹਾ ਦੀ ਇਸ ਰਾਤ ਦਾ ਸੁੱਭ ਆਰੰਭ ਸਮਾਜ ਸੇਵੀ ਰਮਨ ਕੁਮਾਰ ਤੇ ਡਾਕਟਰ ਵਾਲੀਆ ਨੇ ਕੀਤਾ। ਇਸ ਮੌਕੇ ਮੁੱਖ ਮਹਿਮਾਨ ਵੱਲੋਂ ਲੋਕਾਂ ਨੂੰ ਸ੍ਰੀ ਰਾਮ ਦੇ ਦਿਖਾਏ ਮਾਰਗ ਤੇ ਚੱਲਣ ਤੇ ਮਾਤਾ-ਪਿਤਾ ਦੀ ਆਗਿਆ ਦਾ ਪਾਲਣਾ ਕਰਨ ਲਈ ਪ੍ਰਰੇਰਿਤ ਕੀਤਾ। ਇਸ ਮੌਕੇ ਮੁੱਖ ਮਹਿਮਾਨਾਂ ਵੱਲੋਂ ਕਲੱਬ ਨੂੰ 3100 ਰੁਪਏ ਦੀ ਰਾਸ਼ੀ ਭੇਟ ਕੀਤੀ ਗਈ। ਸਟੇਜ ਸੰਭਾਲਨ ਦੀ ਜਿੰਮੇਵਾਰੀ ਦਵਿੰਦਰ ਅੱਤਰੀ ਨੇ ਬਖੂਬੀ ਨਿਭਾਈ। ਇਸ ਮੌਕੇ ਵਪਾਰ ਮੰਡਲ ਦੇ ਆਗੂ ਪਵਨ ਕੁਮਾਰ ਰਿਸ਼ੂ, ਕਲੱਬ ਦੇ ਜਨਰਲ ਸਕੱਤਰ ਰਾਜੇਸ਼ ਬੰਗਾ, ਦਵਿੰਦਰ ਅੱਤਰੀ, ਹਰਬੰਸ ਲਾਲ, ਵਿਪਨ ਕੁਮਾਰ, ਮੇਸ ਰਾਜ, ਲੱਖਣ ਆਦਿ ਮੌਜੂਦ ਸਨ।

  • Topics :

Related News