ਚੀਨ ਨੇ ਪਿਛਲੇ ਪੰਜ ਸਾਲਾਂ ਅੰਦਰ 80 ਨਵੇਂ ਜਹਾਜ਼ ਸ਼ਾਮਲ ਕੀਤੇ

ਨਵੀਂ ਦਿੱਲੀ:

ਭਾਰਤੀ ਜਲ ਸੈਨਾ ਮੁਖੀ ਐਡਮਿਰਲ ਸੁਨੀਲ ਲਾਂਬਾ ਨੇ ਬੁੱਧਵਾਰ ਨੂੰ ਕਿਹਾ ਕਿ ਚੀਨ ਨੇ ਆਪਣੀ ਜਲ ਸੈਨਾ ਦੀ ਸਮਰਥਾ ਵਧਾਉਣ ਲਈ ਪਿਛਲੇ ਪੰਜ ਸਾਲਾਂ ਅੰਦਰ 80 ਨਵੇਂ ਜਹਾਜ਼ ਸ਼ਾਮਲ ਕੀਤੇ ਹਨ। ਇਸੇ ਕਰਕੇ ਚੀਨੀ ਫੌਜ ਇੱਥੇ ਲੰਮੇ ਸਮੇਂ ਤਕ ਟਿਕੀ ਰਹੇਗੀ। ਇਹ ਬਿਆਨ ਹਿੰਦ ਪ੍ਰਸ਼ਾਂਤ ਖੇਤਰ ਵਿੱਚ ਚੀਨ ਦੀ ਵਧਦੇ ਦਬਦਬੇ ਦੀ ਚਿੰਤਾ ਵਿਚਾਲੇ ਆਇਆ ਹੈ। ਐਡਮਿਰਲ ਲਾਂਬਾ ਨੇ ਕਿਹਾ ਕਿ ਅਮਰੀਕਾ, ਫਰਾਂਸ, ਜਾਪਾਨ ਤੇ ਆਸਟ੍ਰੇਲੀਆ ਦੇ ਆਹਲਾ ਥਲ ਸੈਨਾ ਅਧਿਕਾਰੀਆਂ ਨਾਲ ‘ਰਾਏਸੀਨਾ ਡਾਇਲੌਗ’ ਵਿੱਚ ਹਿੱਸਾ ਲੈਂਦਿਆਂ ਕਿਹਾ ਕਿ ਪਿਛਲੇ 200 ਸਾਲਾਂ ਅੰਦਰ ਕਿਸੇ ਵੀ ਦੇਸ਼ ਦੀ ਜਲ ਸੈਨਾ ਨੇ ਓਨੀ ਤੇਜ਼ੀ ਨਾਲ ਵਿਕਾਸ ਨਹੀਂ ਕੀਤਾ ਜਿੰਨੀ ਤੇਜ਼ੀ ਨਾਲ ਚੀਨੀ ਜਲ ਸੈਨਾ ਨੇ ਕੀਤਾ ਹੈ। ਲਾਂਬਾ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿਚੀਨ ਆਪਣੀ ਫੌਜ ਸਮਰਥਾ, ਆਪਣੇ ਬਲਾਂ ਦੇ ਨਵੀਨੀਕਰਨ ਤੇ ਆਪਣੀ ਕਮਾਨ ਦੇ ਢਾਂਚੇ ਦੇ ਅਧੁਨੀਕਰਨ ’ਤੇ ਕਾਫੀ ਖ਼ਰਚ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਚੀਨੀ ਜਲ ਸੈਨਾ ਇੱਕ ਤਾਕਤ ਹੈ ਜੋ ਲੰਮੇ ਸਮੇਂ ਤਕ ਇੱਥੇ ਰਹੇਗੀ। ਉਨ੍ਹਾਂ ਦੱਸਿਆ ਕਿ ਹਰ ਵੇਲੇ ਹਿੰਦ ਮਹਾਂਸਾਗਰ ਦੇ ਉੱਤਰੀ ਹਿੱਸੇ ਵਿੱਚ 6 ਤੋਂ 8 ਚੀਨੀ ਥਲ ਸੈਨਾ ਦੇ ਜਹਾਜ਼ ਮੌਜੂਦ ਰਹਿੰਦੇ ਹਨ। ਐਡਮਿਰਲ ਨੇ ਜਾਣਕਾਰੀ ਦਿੱਤੀ ਕਿ ਦੋ ਸਾਲ ਪਹਿਲਾਂ ਉਨ੍ਹਾਂ ਜਿਬੂਤੀ ਵਿੱਚ ਆਪਣਾ ਪਹਿਲਾ ਵਿਦੇਸ਼ੀ ਅੱਡਾ ਸਥਾਪਤ ਕੀਤਾ ਸੀ। ਇਸ ਤਾਇਨਾਤੀ ਦਾ ਮਕਸਦ ਉਨ੍ਹਾਂ ਦੇ ਵਪਾਰ ਦੀ ਸੁਰੱਖਿਆ ਕਰਨਾ ਸੀ। ਸਮੁੰਦਰੀ ਲੁੱਟ ਖ਼ਿਲਾਫ਼ ਅਭਿਆਨ ਲਈ ਵੀ ਉਨ੍ਹਾਂ ਆਪਣੀਆਂ ਪਣਡੁੱਬੀਆਂ ਤਾਇਨਾਤ ਕੀਤੀਆਂ ਹਨ।

  • Topics :

Related News