ਫੈਡਰਲ ਉਪ-ਚੋਣ ਲਈ ਤਾਰੀਖ ਦਾ ਐਲਾਨ

Jan 10 2019 03:24 PM

ਔਟਾਵਾ:

ਕੈਨੇਡਾ ਦੇ ਵੈਨਕੂਵਰ ਨਾਲ ਲੱਗਦੇ ਇਲਾਕੇ ਬਰਨਬੀ ਸਾਊਥ ਵਿੱਚ ਚੋਣਾਂ ਦੀ ਤਸਵੀਰ ਸਪਸ਼ਟ ਹੋ ਗਈ ਹੈ। ਫੈਡਰਲ ਉਪ-ਚੋਣ ਲਈ ਤਾਰੀਖ ਦਾ ਐਲਾਨ ਕਰ ਦਿੱਤਾ ਗਿਆ ਹੈ। ਖ਼ਾਲੀ ਹੋਈ ਸੀਟ ਭਰਨ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੁਧਵਾਰ ਨੂੰ ਉਪ-ਚੋਣ ਦਾ ਐਲਾਨ ਕਰ ਦਿੱਤਾ ਹੈ। ਇਸ ਮੁਤਾਬਕ 25 ਫਰਵਰੀ ਨੂੰ ਚੋਣਾਂ ਹੋਣਗੀਆਂ। ਜ਼ਿਕਰਯੋਗ ਹੈ ਕਿ ਜਦ ਕੈਨੇਡੀ ਸਟਿਊਅਰਟ ਵੈਨਕੂਵਰ ਦੇ ਮੇਅਰ ਚੁਣੇ ਗਏ ਸਨ ਤਾਂ ਉਸ ਵੇਲੇ ਇਹ ਸੀਟ ਖ਼ਾਲੀ ਹੋ ਗਈ ਸੀ। ਐਨਡੀਪੀ ਦੇ ਲੀਡਰ ਜਗਮੀਤ ਸਿੰਘ ਬਰਨਬੀ ਸਾਊਥ ਤੋਂ ਜਿੱਤ ਦੀ ਆਸ ਕਰ ਰਹੇ ਹਨ। ਦੂਜੇ ਪਾਸੇ ਕੈਰਨ ਵਾਂਗ ਇਸੇ ਇਲਾਕੇ ਤੋਂ ਲਿਬਰਲ ਪਾਰਟੀ ਦੀ ਨੁਮਾਇੰਦਗੀ ਕਰਦੇ ਨਜ਼ਰ ਆਉਣਗੇ। ਔਂਟਾਰੀਓ ਦੀ ਰਾਈਡਿੰਗ ਯੌਰਕ-ਸਿਮਕੋ ਅਤੇ ਮੌਂਟਰੀਅਲ ਦੇ ਆਊਟਰੇਮੌਂਟ ਵਿੱਚ ਵੀ 25 ਫਰਵਰੀ ਨੂੰ ਹੀ ਉਪ-ਚੋਣਾਂ ਹੋਣਗੀਆਂ। 2015 ਦੀ ਜਨਰਲ ਚੋਣ ਵਿੱਚ ਤੀਜੇ ਨੰਬਰ ਤੇ ਰਹਿਣ ਵਾਲੀ ਐਨਡੀਪੀ ਪਾਰਟੀ ਲਈ ਇਹ ਉਪ-ਚੋਣਾਂ ਅਹਿਮ ਮੰਨੀਆਂ ਜਾ ਰਹੀਆਂ ਹਨ।

  • Topics :

Related News