ਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਹੁਣ ਪੇਸ਼ਾਵਰ ‘ਚ ਦੀ ਆਰਟ ਗੈਲਰੀ ‘ਚ ਲੱਗੇਗਾ

Mar 13 2019 04:35 PM

ਮੇਸ਼ਾਵਰ:

ਸਾਂਝੇ ਪੰਜਾਬ ਦੇ ਪਹਿਲੇ ਸਿੱਖ ਬਾਦਸ਼ਾਹ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਹੁਣ ਪੇਸ਼ਾਵਰ ‘ਚ ਮੌਜੂਦ ਬਾਲਾ ਹਿਸਾਰ ਕਿਲ੍ਹੇ ਦੀ ਆਰਟ ਗੈਲਰੀ ‘ਚ ਲੱਗੇਗਾ। ਸਥਾਨਕ ਸਿੱਖ ਇਸ ਗੱਲ ਦੀ ਮੰਗ ਕਰ ਰਹੇ ਸੀ। ਖੈਬਰ-ਪਖ਼ਤੂਨਖਵਾ ਸੂਬੇ ਦੇ ਪ੍ਰਸ਼ਾਸਨ ਨੇ ਇਸ ਪ੍ਰਸਤਾਵ ਦੀ ਮਨਜ਼ੂਰੀ ਦੇ ਦਿੱਤੀ ਹੈ। ਇਹ ਫੈਸਲਾ ਮੇਜਰ ਜਨਰਲ ਰਾਹਤ ਨਸੀਮ, ਇੰਸਪੈਕਟਰ ਜਨਰਲ ਫਰੰਟੀਅਰ ਕਾਰਪਸ, ਨੌਰਥ ਰੀਜ਼ਨ ਨੇ ਕੀਤਾ ਹੈ। ਰਾਹਤ ਨਸੀਮ ਨੇ ਸਿੱਖਾਂ ਨੂੰ ਬਾਲਾ ਹਿਸਾਰ ਕਿਲ੍ਹੇ ‘ਚ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਦਿਨ ਮਨਾਉਣ ਦੀ ਇਜਾਜ਼ਤ ਵੀ ਦਿੱਤੀ ਹੈ। ਸਿੱਖਾਂ ‘ਚ ਇਸ ਫੈਸਲੇ ਨੂੰ ਲੈ ਕਾਫੀ ਖੁਸ਼ੀ ਹੈ। ਉਨ੍ਹਾਂ ਦਾ ਜਨਮ ਦਿਨ ਤੇ ਬਰਸੀ ਲਈ ਕਈ ਸਿੱਖ ਹਰ ਸਾਲ ਪਾਕਿਸਤਾਨ ਆਉਂਦੇ ਹਨ। ਮਹਾਰਾਜਾ ਰਣਜੀਤ ਸਿੰਘ ਨੇ 19ਵੀਂ ਸਦੀਂ ਦੀ ਸ਼ੁਰੂਆਤ ‘ਚ ਕਈ ਦਹਾਕਿਆਂ ਤਕ ਪੂਰੇ ਪੰਜਾਬ ‘ਚ ਰਾਜ ਕੀਤਾ ਤੇ ਅਫਗਾਨੀਆਂ ਨੂੰ ਖਦੇੜਿਆ ਸੀ।

  • Topics :

Related News